Tuesday, 26 May 2015

ਨਹੀਂ ਬਾਤਾਂ ਇਸ ਸਿੱਖ ਬੱਚੇ ਦੀਆਂ, ਪੂਰੇ ਇੰਡੀਆ 'ਚ ਗੱਡ ਦਿੱਤੇ ਝੰਡੇ

ਜਲੰਧਰ, (ਜਤਿੰਦਰ, ਵਿਨੀਤ)- ਸੀ.ਬੀ.ਐਸ.ਈ. ਬੋਰਡ ਪ੍ਰੀਖਿਆ ਤੋਂ ਡਰਨਾ ਨਹੀਂ ਚਾਹੀਦਾ, ਜੇਕਰ ਸਕੂਲ ਵਿਚ ਅਧਿਆਪਕਾਂ ਵਲੋਂ ਕਰਵਾਏ ਗਏ ਪਾਠ ਨੂੰ ਘਰ ਵਿਚ ਚੰਗੇ ਤਰੀਕੇ ਨਾਲ ਪੜ੍ਹਿਆ ਜਾਵੇ ਤਾਂ ਕਿਸੇ ਤਰ੍ਹਾਂ ਦੀ ਟਿਊਸ਼ਨ ਦੀ ਲੋੜ ਹੀ ਨਹੀਂ ਪੈਂਦੀ। ਅਜਿਹਾ ਮੰਨਣਾ ਹੈ ਸੀ.ਬੀ.ਐਸ.ਈ. ਵਲੋਂ ਲਈ ਗਈ 12ਵੀਂ ਨਾਨ-ਮੈਡੀਕਲ ਦੀ ਪ੍ਰੀਖਿਆ ਵਿਚ 500 ਵਿਚੋਂ 494 (98.8 ਫੀਸਦੀ) ਅੰਕ ਪ੍ਰਾਪਤ ਕਰਨ ਵਾਲੇ ਪੁਲਸ ਡੀ.ਏ.ਵੀ. ਪਬਲਿਕ ਸਕੂਲ ਪੀ.ਏ.ਪੀ. ਕੈਂਪਸ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਸੈਣੀ ਦਾ, ਜਿਸ ਨੇ ਉਕਤ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਵਿਚ ਤੀਜਾ ਅਤੇ ਰਾਜ ਭਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਗੁਰਵਿੰਦਰ ਆਪਣੀ ਇਸ ਸਫਲਤਾ ਦਾ ਸਿਹਰਾ ਸਕੂਲ ਦੀ ਪ੍ਰਿੰਸੀਪਲ ਰਸ਼ਮੀ ਵਿੱਜ, ਅਧਿਆਪਕਾਂ ਅਤੇ ਪਰਿਵਾਰ ਨੂੰ ਦਿੰਦਾ ਹੈ। ਭਵਿੱਖ ਵਿਚ ਕੰਪਿਊਟਰ ਇੰਜੀਨੀਅਰ ਬਣਨ ਦਾ ਸੁਪਨਾ ਦੇਖਣ ਵਾਲੇ ਗੁਰਵਿੰਦਰ ਦੇ ਪਿਤਾ ਹਰਦੇਵ ਸਿੰਘ ਸੈਣੀ ਅਹਿਮਦਾਬਾਦ ਦੀ ਟੈਕਸਟਾਈਲ ਕੰਪਨੀ ਵਿਚ ਜੌਬ ਕਰਦੇ ਹਨ, ਜਦਕਿ ਮਾਤਾ ਮੀਨਾ ਸੈਣੀ ਘਰੇਲੂ ਔਰਤ ਹੈ। ਗੁਰਵਿੰਦਰ ਦੱਸਦਾ ਹੈ ਕਿ ਮੈਂ ਮਾਂ ਤੋਂ ਬਚਪਨ 'ਚ ਖੂਬ ਸਵਾਲ ਕਰਦਾ ਸੀ ਤੇ ਉਹ ਹਰ ਸਵਾਲ ਦਾ ਜਵਾਬ ਵੀ ਦਿੰਦੀ ਸੀ। ਉਨ੍ਹਾਂ ਨੇ ਹਰ ਸਬਜੈਕਟ 'ਚ ਕਾਨਸੈਪਟ ਕਲੀਅਰ ਕਰ ਦਿੱਤੇ ਸੀ। ਮਾਂ ਨੇ ਸਿਖਾਇਆ ਕਿ ਘੱਟ ਪੜ੍ਹੋ ਪਰ ਈਮਾਨਦਾਰੀ ਨਾਲ। ਮੈਂ ਇਸ ਨੂੰ ਹੀ ਫਾਲੋ ਕੀਤਾ। ਉਸ ਦਾ ਮੰਨਣਾ ਹੈ ਕਿ ਘੰਟਿਅਬੱਧੀ ਦਿਨ-ਰਾਤ ਬੈਠ ਕੇ ਕਿਤਾਬਾਂ ਨੂੰ ਰੱਟਾ ਲਗਾਉਣ ਦੀ ਬਜਾਏ ਜਿੰਨਾ ਪੜ੍ਹੋ ਸਮਾਰਟਲੀ ਪੜ੍ਹੋ।
ਉਸ ਨੇ ਦੋ ਸਾਲ ਤੱਕ ਆਪਣੀ ਮਨਪਸੰਦ ਖੇਡ ਕ੍ਰਿਕਟ ਤੋਂ ਦੂਰੀ ਬਣਾ ਰੱਖੀ ਸੀ। ਉਸ ਦੀ ਵੱਡੀ ਭੈਣ ਗੁਰਪ੍ਰੀਤ ਵੀ ਉਸ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਦੀ ਰਹੀ ਸੀ। ਗੁਰਵਿੰਦਰ ਦਾ ਮੰਨਣਾ ਹੈ ਕਿ ਜਿਸ ਵੀ ਸਕੂਲ ਵਿਚ ਪੜ੍ਹਾਈ ਕਰੋ, ਉਥੇ ਦੇ ਅਧਿਆਪਕਾਂ ਅਤੇ ਪੜ੍ਹਾਈ 'ਤੇ ਪੂਰਾ ਵਿਸ਼ਵਾਸ ਰੱਖੋ।

No comments:

Post a Comment