Wednesday 20 May 2015

News





ਵਾਸ਼ਿੰਗਟਨ— ਅੱਜ ਦੇ ਸਮੇਂ ਵਿਚ ਇਨਸਾਨੀਅਤ ਦੀ ਮੌਤ ਹੁੰਦੀ ਤਾਂ ਕਈ ਵਾਰ ਦੇਖੀ ਹੈ ਪਰ ਇਸ ਦੇ ਜ਼ਿੰਦਾ ਹੋਣ ਦੇ ਸਬੂਤ ਕੁਝ ਘੱਟ ਹੀ ਮਿਲਦੇ ਹਨ। ਪਰ ਇਨਸਾਨੀਅਤ ਅੱਜ ਵੀ ਜ਼ਿੰਦਾ ਹੈ, ਜੇ ਵੱਡਿਆਂ 'ਚ ਨਹੀਂ ਤਾਂ ਬੱਚਿਆਂ 'ਚ ਸਹੀ। ਇਸ ਮਾਮਲੇ ਨੂੰ ਪੜ੍ਹ ਕੇ ਤੁਸੀਂ ਅਜਿਹਾ ਕਹਿ ਸਕਦੇ ਹੋ। ਅਲਬਾਮਾ ਦੇ ਇਕ ਪੰਜ ਸਾਲਾ ਬੱਚੇ ਨੇ ਵੈਫਲ ਹਾਊਸ ਵਿਚ ਡਿਨਰ ਕਰਨ ਆਏ ਸਾਰੇ ਲੋਕਾਂ ਨੂੰ ਉਸ ਸਮੇਂ ਹੰਝੂ ਕੇਰਨ 'ਤੇ ਮਜ਼ਬੂਰ ਕਰ ਦਿੱਤਾ ਜਦੋਂ ਉਸ ਨੇ ਹੋਟਲ ਦੇ ਬਾਹਰ ਬੈਠੇ ਇਕ ਭੁੱਖੇ ਵਿਅਕਤੀ ਨੂੰ ਖਾਣਾ ਖੁਆਉਣ ਲਈ ਆਪਣੀ ਮਾਂ ਨੂੰ ਕਿਹਾ। ਐਵਾ ਫੋਲਕ ਦੇ ਮੁਤਾਬਕ ਹੋਟਲ ਦੇ ਬਾਹਰ ਉਸ ਵਿਅਕਤੀ ਨੂੰ ਦੇਖ ਕੇ ਉਸ ਦੇ ਪੰਜ ਸਾਲਾਂ ਬੇਟੇ ਨੇ ਸਵਾਲਾਂ ਦੀ ਝੜੀ ਲਗਾ ਦਿੱਤੀ ਤੇ ਜਦੋਂ ਉਸ ਨੇ ਸਮਝਾਇਆ ਕਿ ਉਕਤ ਵਿਅਕਤੀ ਬੇਘਰ ਹੈ ਤੇ ਉਸ ਕੋਲ ਖਾਣ ਲਈ ਕੁਝ ਨਹੀਂ ਹੈ ਤਾਂ ਇਹ ਗੱਲ ਬੱਚੇ ਦੇ ਮਨ ਵਿਚ ਘਰ ਕਰ ਗਈ। ਉਸ ਨੇ ਐਵਾ ਨੂੰ ਮਿੰਨਤ ਕੀਤੀ ਕਿ ਉਹ ਉਸ ਨੂੰ ਖਾਣ ਲਈ ਡਿਨਰ ਲੈ ਕੇ ਦੇਵੇ। ਐਵਾ ਇਸ ਤੇ ਮੰਨ ਗਈ ਪਰ ਹੋਟਲ ਦੇ ਸਟਾਫ ਦਾ ਕੋਈ ਵੀ ਮੈਂਬਰ ਉਸ ਨੂੰ ਖਾਣਾ ਦੇਣ ਲਈ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਉਹ ਹੋਟਲ ਦੇ ਬਾਹਰ ਬਦਹਾਲੀ ਵਿਚ ਹੇਠਾਂ ਬੈਠਿਆ ਹੋਇਆ ਸੀ। ਇਹ ਦੇਖ ਕੇ ਜੋਸੇਹ ਨਾਂ ਦੇ ਬੱਚੇ ਨੇ ਸਾਰਾ ਮਾਮਲਾ ਆਪਣੇ ਹੱਥਾਂ ਵਿਚ ਲੈ ਲਿਆ। ਉਹ ਉਕਤ ਵਿਅਕਤੀ ਕੋਲ ਪਹੁੰਚ ਗਿਆ ਤੇ ਉਸ ਨੂੰ ਹੋਟਲ ਦੇ ਅੰਦਰ ਲੈ ਆਇਆ ਤੇ ਪੁੱਛਣ ਲੱਗਾ ਕਿ ਕੀ ਤੁਹਾਨੂੰ ਮੈਨਿਊ ਦੀ ਲੋੜ ਹੈ। ਇੰਨਾਂ ਹੀ ਨਹੀਂ ਜੋਸੇਹ ਨੇ ਉਸ ਨੂੰ ਸਮਝਾਇਆ ਕਿ ਉਹ ਕੁਝ ਵੀ ਲੈ ਸਕਦਾ ਹੈ, ਜੋ ਚਾਹੇ ਅਤੇ ਜਿੰਨਾਂ ਚਾਹੇ ਮਰਜ਼ੀ। ਜਦੋਂ ਉਕਤ ਵਿਅਕਤੀ ਨੇ ਖਾਣ ਤੋਂ ਪਹਿਲਾਂ ਪ੍ਰਾਰਥਨਾ ਸ਼ੁਰੂ ਕੀਤੀ ਤਾਂ ਜੋਸੇਹ ਨੇ ਕਿਹਾ ਕਿ ਉਹ ਉਸ ਦੇ ਨਾਲ ਪ੍ਰਾਰਥਨਾ ਕਰਨਾ ਚਾਹੁੰਦਾ ਹੈ ਅਤੇ ਨਾਲ ਹੀ ਸ਼ੁਰੂ ਹੋ ਗਿਆ, 'ਗੌਡ ਆਵਰ ਫਾਦਰ, ਗੌਡ ਆਵਰ ਫਾਦਰ, ਵੀ ਥੈਂਕ ਯੂ, ਵੀ ਥੈਂਕ ਯੂ, ਫਾਰ ਮੈਨੀ ਬਲੈਸਿੰਗਸ, ਫਾਰ ਮੈਨੀ ਬਲੈਸਿੰਗਸ ਅਮੀਨ, ਅਮੀਨ।' ਜੋਸੇਹ ਦੇ ਇਹ ਸ਼ਬਦ ਸੁਣ ਕੇ ਹੋਟਲ ਵਿਚ ਬੈਠੇ ਸਾਰੇ ਲੋਕ ਹੰਝੂਆਂ ਨਾਲ ਭਿੱਜ ਗਏ। ਸ਼ਾਇਦ ਉਨ੍ਹਾਂ ਨੂੰ ਆਪਣੇ ਮਨੁੱਖ ਹੋਣ ਦਾ ਫਰਜ਼ ਯਾਦ ਆ ਗਿਆ।

No comments:

Post a Comment