Monday 1 June 2015

Amritsar I am Suddenly Stunnnn

ਅੰਮ੍ਰਿਤਸਰ-ਜਦੋਂ ਘਰ ਦੀ ਧੀ-ਭੈਣ ਕਹਿਣੇ ਤੋਂ ਬਾਹਰ ਹੋ ਜਾਵੇ ਤਾਂ ਉਸ 'ਤੇ ਭਰਾ ਜਾਂ ਪਿਓ ਦਾ ਗੁੱਸਾ ਹੋਣਾ ਸੁਭਾਵਿਕ ਗੱਲ ਹੈ ਪਰ ਅੰਮ੍ਰਿਤਸਰ ਰਹਿੰਦੇ ਇਕ ਭਰਾ ਨੇ ਭੈਣ ਦੀਆਂ ਕਰਤੂਤਾਂ ਤੋਂ ਤੰਗ ਆ ਕੇ ਉਸ ਦਾ ਕਤਲ ਹੀ ਕਰ ਦਿੱਤਾ। ਜਾਣਕਾਰੀ ਮੁਤਾਬਕ ਛੇਹਰਟਾ ਇਲਾਕੇ ਦੀ ਗੋਬਿਦਪੁਰ ਕਾਲੋਨੀ 'ਚ ਰਹਿਣ ਵਾਲੀ ਗੁਰਿੰਦਰ ਕੌਰ ਉਰਫ ਰਿਤੂ ਦਾ ਉਸ ਦੇ ਸਕੇ ਭਰਾ ਨੇ ਹੀ ਕਤਲ ਕਰ ਦਿੱਤਾ। 
ਪੁਲਸ ਮੁਤਾਬਕ ਰਿਤੂ 18 ਮਈ ਨੂੰ ਘਰੋਂ ਅਚਾਨਕ ਗਾਇਬ ਹੋ ਗਈ ਸੀ, ਜਿਸ ਦੀ ਰਿਪੋਰਟ ਰਿਤੂ ਦੀ ਮਾਂ ਨੇ ਪੁਲਸ ਨੂੰ ਲਿਖਵਾ ਦਿੱਤੀ ਸੀ। ਇਸ ਤੋਂ ਬਾਅਦ ਰਿਤੂ ਦੀ ਲਾਸ਼ ਪਿੰਡ ਖਿਆਲਾ ਕਲਾਂ ਨੇੜਿਓਂ ਬਰਾਮਦ ਹੋਈ। ਰਿਤੂ ਦਾ ਕਿਸੇ ਨੇ ਗਲਾ ਘੁੱਟ ਕੇ ਕਤਲ ਕੀਤਾ ਸੀ। 
ਰਿਤੂ ਦੀ ਮਾਂ ਨੇ ਉਸ ਦੇ ਕਤਲ ਦਾ ਦੋਸ਼ 4 ਲੋਕਾਂ 'ਤੇ ਲਾਇਆ ਅਤੇ ਉਨ੍ਹਾਂ ਖਿਲਾਫ ਮਾਮਲਾ ਵੀ ਦਰਜ ਹੋ ਗਿਆ। ਫਿਰ ਪੁਲਸ ਦੀ ਜਾਂਚ 'ਚ ਸਾਹਮਣੇ ਆਇਆ ਕਿ ਰਿਤੂ ਦੇ ਭਰਾ ਜਗਦੀਪ ਸਿੰਘ ਨੇ ਹੀ ਉਸ ਦਾ ਕਤਲ ਕੀਤਾ ਹੈ। ਪੁੱਛਗਿੱਛ ਦੌਰਾਨ ਜਗਦੀਪ ਨੇ ਦੱਸਿਆ ਕਿ ਰਿਤੂ ਆਪਣੀ ਮਨਮਰਜ਼ੀ ਕਰਦੀ ਸੀ ਅਤੇ ਘਰ ਵਾਲਿਆਂ ਦੀ ਗੱਲ ਨਹੀਂ ਸੁਣਦੀ ਸੀ। 
ਉਹ ਕਿਸੇ ਮੁੰਡੇ ਨਾਲ ਵਿਆਹ ਕਰਨਾ ਚਾਹੁੰਦੀ ਸੀ, ਜੋ ਘਰ ਵਾਲਿਆਂ ਨੂੰ ਮਨਜ਼ੂਰ ਨਹੀਂ ਸੀ। ਵਾਰ-ਵਾਰ ਸਮਝਾਉਣ 'ਤੇ ਵੀ ਜਦੋਂ ਉਹ ਨਹੀਂ ਮੰਨੀ ਤਾਂ ਜਗਦੀਪ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨਹਿਰ ਕੋਲ ਸੁੱਟ ਦਿੱਤੀ। ਫਿਲਹਾਲ ਇਸ ਮਾਮਲੇ ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ।

No comments:

Post a Comment