Wednesday 10 June 2015

ਗੁਰੂਦਵਾਰਾ ਸ਼੍ਰੀ ਮੋਤੀ ਸਾਹਿਬ ਪਟਿਆਲਾ ਸ਼ਹਿਰ ਵਿੱਚ ਸਥਿਤ ਹੈ | ਇਹ ਪਵਿੱਤਰ ਗੁਰੂ ਅਸਥਾਨ ਸ਼੍ਰੀ ਗੁਰੂ ਤੇਗ ਬਹਾਦਰ 

ਸਾਹਿਬ ਦੀ ਚਰਨ ਛੋਹ ਪ੍ਰਤਪਤ ਹੈ| ਆਪ ਜੀ ਨੇ ਇਥੋਂ ਦਿੱਲੀ ਜਾ ਕੇ ਪਵਿੱਤਰ ਸੀਸ ਨੂੰ ਆਪਣੇ ਨਿਤਾਣੇ ਨਿਮਾਣੇ ਸੇਵਕਾਂ ਦੀ 

ਪ੍ਰਾਨ ਰੱਖਿਆ ਕਰਨ ਹਿੱਤ ਨਿਛਾਵਰ ਕਰਕੇ ਔਰੰਗਜੇਬੀ ਜੁਲਮੀ ਹੜ ਨੂੰ ਬੰਨ ਲਾਇਆ ਸੀ।11 ਹਾੜ ਸੰ: 1732 ਈ: ਨੂੰ 

ਗੁਰੂ ਤੇਗ ਬਹਾਦਰ ਸਾਹਿਬ ਦੀਵਾਨ ਮਤੀ ਦਾਸ,ਭਾਈ ਗੁਰਦਿੱਤਾ,ਭਾਈ ਦਿਆਲਾ ਜੀ, ਭਾਈ ਉਦਾ ਰਾਠੋਰ, ਭਾਈ ਜੈਤਾ 

(ਜਿਉਣ ਸਿੰਘ ਮਜਬੀ) ਆਦਿ ਸਿਦਕੀ ਸਿੱਖਾਂ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਵਾਰ ਹੋ ਕੇ ਕੀਰਤਪੁਰ, ਭਗਤਗੜ੍ਹ, 


ਰੋਪੜ, ਮਕਾਰ, ਕਬੂਲਪੁਰ, ਕਨਹੇੜੀ ਆਦਿਕ ਪਿੰਡਾ ਵਿੱਚ ਉੱਤਰ ਕੇ ਅਨੇਕ ਪਤਿਤਾਂ ਨੂੰ ਆਤਮਕ ਕਲਿਆਣ ਬ੍ਰਹਮ 

ਗਿਆਨ ਦਾ ਮਹਾਦਾਨ ਬਖਸਦੇ ਹੋਏ ਆਪਣੇ ਮੁਰੀਦ ਸੈਫ ਅਲੀ ਖਾਂ ਦੇ ਪ੍ਰੇਮ ਦੇ ਖਿੱਚ ਹੋਏ, 6 ਹਾੜ ਜਿੱਥੇ ਗੁਰੂਦਵਾਰਾ 

ਸਾਹਿਬ ਬਹਾਦਰਗੜ੍ਹ (ਸੈਫਾਬਾਦ) ਹੈ ਵਿੱਚ ਆ ਬਿਰਾਜੇ। ਤਿੰਨ ਮਹੀਨੇ ਬੜੇ ਪ੍ਰੇਮ ਭਗਤੀ ਭਾਵ ਨਾਲ ਸੈਫ ਅਲੀ ਖਾਂ ਨੇ ਸੇਵਾ 

ਲਾਭ ਪ੍ਰਾਪਤ ਕੀਤਾ। ਆਪ ਚੋਪਾਸੇ ਦੇ ਤਿੰਨ ਮਹੀਨੇ ਇਥੇ ਰਹਿ ਕੇ ਨਾਮ ਦਾਨ ਇਸਨਾਨ ਤੇ ਕਾਮਨਾ ਪੂਰਨ ਹੋਣ ਦਾ ਵਰ 

ਬਖਸਕੇ 17 ਅੱਸੂ ਨੂੰ ਆਪ ਵਿਦਾ ਹੋ ਕੇ ਕਾਇਮਪੁਰ-ਬਿਲਾਸਪੁਰ ਦੇ ਵਿਚਕਾਰ ਜਿਥੇ ਗੁਰੂਦਵਾਰਾ ਸਾਹਿਬ ਮੋਤੀ ਬਾਗ ਹੈ 


ਆਰਾਮ ਫੁਰਮਾਇਆ ਉਸ ਤੋਂ ਪਿਛੋ ਸਮਾਨੇ ਮੁਹੰਮਦ ਬਖਸ਼ ਦੀ ਹਵੇਲੀ ਵਿੱਚ ਕਈ ਦਿਨ ਪਠਾਣ ਦੇ ਪ੍ਰੇਮ ਵੱਸ ਹੋ ਕੇ ਦਰਸ਼ਨ 

ਦਿੱਤੇ ਫਿਰ ਚੀਕੇ,ਕੈਥਲ,ਜੀਂਦ ਆਦਿਕ ਨਗਰਾਂ ਵਿੱਚੋਂ ਹੋਕੇ ਬੇਅੰਤ ਪ੍ਰੇਮ ਦੇ ਪਿਆਸੇ ਚਾਤ੍ਰਿਕਾ ਨੂੰ ਸਤਿਨਾਮ ਰੂਪੀ ਉਪਦੇਸ਼ 

ਬਖਸਕੇ ਤ੍ਰਿਪਤ ਕਰਦੇ ਹੋਏ ਆਗਰੇ ਵਿੱਚ ਗ੍ਰਿਫਤਾਰੀ ਦਿੱਤੀ।

No comments:

Post a Comment