Thursday, 2 July 2015

Sikh Girl



ਜਲੰਧਰ (ਸੋਨੂੰ ਮਹਾਜਨ)-ਸ਼ਹਿਰ ਦੇ ਬਸਤੀ ਗੁਜਾਂ 'ਚ ਪੈਂਦੇ ਗੋਬਿੰਦ ਨਗਰ 'ਚ ਇਕ ਸਿੱਖ ਕੁੜੀ ਨਾਲ ਉਸ ਦੇ ਘਰ ਦੇ ਨੇੜੇ ਰਹਿੰਦੇ ਇਕ ਮੁੰਡੇ ਨੇ ਛੇੜਛਾੜ ਤੋਂ ਬਾਅਦ ਉਸ 

ਦੀ ਕੁੱਟਮਾਰ ਵੀ ਕੀਤੀ, ਜਿਸ ਤੋਂ ਬਾਅਦ ਸਿੱਖ ਜੱਥੇਬੰਦੀਆਂ ਸਿੰਘਣੀ ਕੁੜੀ ਦੇ ਸਮਰਥਨ 'ਚ ਆ ਗਈਆਂ ਹਨ।


ਜਾਣਕਾਰੀ ਮੁਤਾਬਕ ਉਕਤ ਨੌਜਵਾਨ ਪਹਿਲਾਂ ਵੀ ਕੁੜੀ ਨਾਲ ਛੇੜਛਾੜ ਕਰਦਾ ਰਹਿੰਦਾ ਸੀ, ਜਿਸ ਦਾ ਕੁੜੀ ਵਿਰੋਧ ਕਰਦੀ ਸੀ। ਇਸੇ ਲਈ ਉਹ ਕੁੜੀ ਨਾਲ ਰੰਜਿਸ਼ ਰੱਖਣ 

ਲੱਗ ਪਿਆ ਅਤੇ ਸ਼ਨੀਵਾਰ ਨੂੰ ਮਾਮੂਲੀ ਜਿਹੀ ਗੱਲ 'ਤੇ ਉਹ ਕੁੜੀ ਦੇ ਗਲੇ ਪੈ ਗਿਆ ਅਤੇ ਉਸ ਨਾਲ ਲੜਨ ਤੋਂ ਬਾਅਦ ਕੁੱਟਮਾਰ ਵੀ ਕੀਤੀ।ਫਿਲਹਾਲ ਇਸ ਮਾਮਲੇ 'ਚ ਸਿੱਖ 

ਜੱਥੇਬੰਦੀਆਂ ਵਲੋਂ ਉਕਤ ਮੁੰਡੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੂਜੇ ਪਾਸੇ ਪੁਲਸ ਨੇ ਮਾਮਲੇ 'ਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

No comments:

Post a Comment