Friday, 10 July 2015

Whatsaap Mesage Photo Recovery

ਜਲੰਧਰ- ਦੁਨੀਆ ਦੀ ਮਸ਼ਹੂਰ ਮੈਸੇਜਿੰਗ ਐਪ ਵਟਸਐਪ ਦਾ ਕ੍ਰੇਜ਼ ਅੱਜਕਲ ਨੌਜਵਾਨ ਵਰਗ ਦੇ ਸਿਰ ਚੜ੍ਹ ਬੋਲ ਰਿਹਾ ਹੈ। ਮੋਬਾਈਲ 'ਤੇ ਤਰ੍ਹਾਂ-ਤਰ੍ਹਾਂ ਦੀ ਸੈਲਫੀ ਲੈ ਕੇ ਵਟਸਐਪ 'ਤੇ ਅਕਸਰ ਅਸੀਂ ਆਪਣੀ ਪ੍ਰੋਫਾਈਲ ਪਿਕ ਚੇਂਜ ਕਰਦੇ ਰਹਿੰਦੇ ਹਾਂ। ਕਈ ਵਾਰ ਸਾਡੇ ਤੋਂ ਮੈਸੇਜ, ਤਸਵੀਰਾਂ ਤੇ ਵੀਡੀਓਜ਼ ਡਿਲੀਟ ਹੋ ਜਾਂਦੀਆਂ ਹਨ ਪਰ ਵਟਸਐਪ ਦੇ ਜ਼ਿਆਦਾਤਰ ਯੂਜ਼ਰਸ ਸ਼ਾਇਦ ਇਹ ਗੱਲ ਨਹੀਂ ਜਾਣਦੇ ਹੋਣਗੇ ਕਿ ਹਰ ਸਵੇਰੇ 4 ਵਜੇ ਵਟਸਐਪ ਤੁਹਾਡੇ ਮੋਬਾਈਲ ਫੋਨ ਦੇ ਸਾਰੇ ਮੈਸੇਜ ਰਿਸਟੋਰ ਕਰਦਾ ਹੈ। ਇਸ ਲਈ ਜੇਕਰ ਤੁਹਾਡਾ ਕੋਈ ਮੈਸੇਜ ਡਿਲੀਟ ਹੋ ਵੀ ਜਾਵੇ ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਇਸ ਤਰ੍ਹਾਂ ਵਾਪਸ ਪਾ ਸਕਦੇ ਹੋ। 
ਸਭ ਤੋਂ ਪਹਿਲਾਂ ਆਪਣੇ ਮੋਬਾਈਲ 'ਤੇ ਵਟਸਐਪ ਨੂੰ Uninstall ਕਰ ਦਿਓ। ਇਸ ਦੇ ਬਾਅਦ ਵਟਸਐਪ ਨੂੰ ਦੁਬਾਰਾ ਆਪਣੇ ਮੋਬਾਈਲ 'ਚ ਇੰਸਟਾਲ ਕਰੋ। ਹੁਣ Installation ਦੇ ਪ੍ਰੋਸੈਸ ਦੇ ਸਮੇਂ ਇਹ ਐਪਲੀਕੇਸ਼ਨ ਤੁਹਾਡੇ ਤੋਂ ਪੁਰਾਣੇ ਮੈਸੇਜ ਰਿਸਟੋਰ ਕਰਨ ਦਾ ਪੁੱਛੇਗਾ। ਜੇਕਰ ਤੁਸੀਂ ਹਾਂ 'ਤੇ ਕਲਿਕ ਕਰਦੇ ਹੋ ਤਾਂ ਪਿਛਲੇ ਰਿਸਟੋਰ ਤਕ ਤੁਹਾਡੇ ਸਾਰੇ ਮੈਸੇਜ ਵਾਪਸ ਆ ਜਾਣਗੇ।
ਇਸ ਦੇ ਲਈ ਤੁਹਾਨੂੰ ਗੂਗਲ ਕਰੋਮ 'ਚ ਵਟਸਐਪ ਵੈਬ ਟਾਈਪ ਕਰਨਾ ਹੋਵੇਗਾ। ਇਸ ਦੇ ਬਾਅਦ ਤੁਸੀਂ ਆਪਣੇ ਮੋਬਾਈਲ 'ਚ ਆ ਰਹੇ Instructions ਨੂੰ ਫਾਲੋ ਕਰਕੇ ਵਟਸਐਪ ਨੂੰ ਕੰਪਿਊਟਰ ਜਾਂ ਲੈਪਟਾਪ ਨਾਲ ਜੋੜ ਸਕਦੇ ਹੋ। ਇਸ ਦੇ ਬਾਅਦ ਸਾਰੇ ਮੈਸੇਜ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਕੰਪਿਊਟਰ ਜਾਂ ਲੈਪਟਾਪ 'ਤੇ ਮਿਲਣ ਲੱਗਣਗੇ। ਧਿਆਨ ਰਹੇ ਕਿ ਤੁਹਾਡਾ ਫੋਨ ਉਸ ਸਮੇਂ ਇੰਟਰਨੈਟ ਨਾਲ ਕੁਨੈਕਟ ਹੋਣਾ ਚਾਹੀਦਾ। ਇਹ ਸਹੂਲਤ ਅਜੇ iPhone ਯੂਜ਼ਰਸ ਲਈ ਨਹੀਂ ਹੈ। ਐਂਡਰਾਇਡ ਤੇ ਵਿੰਡੋਜ਼ ਫੋਨ ਦੇ ਯੂਜ਼ਰਸ ਆਪਣੀ ਵਟਸਐਪ ਚੈਟ, ਫੋਟੋ ਤੇ ਵੀਡੀਓ ਨੂੰ ਪਾਸਵਰਡ ਨਾਲ ਪ੍ਰੋਟੈਕਟ ਕਰ ਸਕਦੇ ਹਨ। ਪਲੇ ਸਟੋਰ ਤੋਂ ਵਟਸਐਪ ਲਾਕ ਐਪ ਇੰਸਟਾਲ ਕਰਕੇ ਤੁਸੀਂ ਪਿਨ ਪਾ ਕੇ ਆਪਣੇ ਵਟਸਐਪ ਅਕਾਊਂਟ ਨੂੰ ਲਾਕ ਕਰ ਸਕਦੇ ਹੋ। ਆਈਫੋਨ ਯੂਜ਼ਰਸ ਇਸ ਸਹੂਲਤ ਨੂੰ JailBreaking ਦੇ ਮਾਧਿਅਮ ਨਾਲ ਵਰਤੋਂ ਕਰ ਸਕਦੇ ਹਨ।

No comments:

Post a Comment