ਜਲੰਧਰ-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੰਗਲਵਾਰ ਨੂੰ ਆਏ ਨਤੀਜਿਆਂ ਨੇ ਸੂਬੇ ਦੇ ਸਿੱਖਿਆ ਪ੍ਰਬੰਧਾਂ ਅਤੇ ਸਕੂਲਾਂ ਦੀ ਹਾਲਤ ਦੀ ਪੋਲ ਖੋਲ੍ਹ ਦਿੱਤੀ ਹੈ। ਦਸਵੀਂ ਦੀ ਰੈਗੁਲਰ ਪ੍ਰੀਖਿਆ 'ਚ ਇਸ ਵਾਰ 3,53,327 ਬੱਚੇ ਬੈਠੇ ਸਨ, ਜਦੋਂ ਕਿ ਇਨ੍ਹਾਂ 'ਚੋਂ ਸਿਰਫ 2,42,406 ਬੱਚੇ ਹੀ ਪਾਸ ਹੋਏ ਹਨ ਅਤੇ 1,10,921 ਬੱਚੇ ਇਨ੍ਹਾਂ ਪ੍ਰੀਖਿਆਵਾਂ 'ਚ ਫੇਲ ਹੋ ਗਏ।
ਪ੍ਰਾਈਵੇਟ ਵਿਦਿਆਰਥੀਆਂ ਦਾ ਨਤੀਜਾ ਇਸ ਤੋਂ ਵੀ ਮਾੜਾ ਰਿਹਾ ਅਤੇ ਪ੍ਰੀਖਿਆ 'ਚ ਬੈਠੇ ਕੁੱਲ 25772 ਬੱਚਿਆਂ 'ਚੋਂ ਸਿਰਫ 6919 ਬੱਚੇ ਹੀ ਪ੍ਰੀਖਿਆ ਪਾਸ ਕਰ ਸਕੇ। ਰੈਗੁਲਰ ਪ੍ਰੀਖਿਆ 'ਚ 68.61 ਫੀਸਦੀ ਅਤੇ ਪ੍ਰਾਈਵੇਟ ਪ੍ਰੀਖਿਆ 'ਚ 26.85 ਫੀਸਦੀ ਵਿਦਿਆਰਥੀ ਪਾਸ ਹੋਏ।
ਹਾਲਾਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਨਕਲ ਨੂੰ ਰੋਕਣ ਲਈ ਕੀਤੇ ਗਏ ਪ੍ਰਬੰਧਾਂ ਦੇ ਚੱਲਦਿਆਂ ਨਤੀਜੇ ਖਰਾਬ ਪਾਏ ਗਏ ਪਰ ਇਨ੍ਹਾਂ ਨਤੀਜਿਆਂ ਨੇ ਪੰਜਾਬ 'ਚ ਸਕੂਲਾਂ ਦੇ ਪੜ੍ਹਾਈ ਦੇ ਪੱਧਰ ਦੀ ਪੋਲ ਖੋਲ੍ਹ ਦਿੱਤੀ ਹੈ। ਜ਼ਿਕਰਯੋਗ ਹੈ ਹੁਣ ਹਰ ਭੜਾਕੂ ਅਧਿਆਪਕ ਇਹੀ ਕਹੇਗਾ ਕਿ ਉਨ੍ਹਾਂ ਨੇ ਬੱਚਿਆਂ ਨੂੰ ਬੜੀ ਚੰਗੀ ਤਰ੍ਹਾਂ ਪੜ੍ਹਾਇਆ ਹੈ ਪਰ ਜੇਕਰ ਇਸ ਤਰ੍ਹਾਂ ਸੀ ਤਾਂ ਫਿਰ ਇੰਨੇ ਬੱਚੇ ਫੇਲ ਕਿਵੇਂ ਹੋ ਗਏ, ਇਹ ਸੋਚਣ ਵਾਲੀ ਗੱਲ ਹੈ।

No comments:
Post a Comment