Wednesday, 27 May 2015

ਸੋਨੀ ਨੇ ਲਾਂਚ ਕੀਤਾ ਆਪਣਾ ਸਭ ਤੋਂ ਸਸਤਾ ਵਾਟਰਪਰੂਫ ਤੇ ਸੈਲਫੀ ਫੋਨ

ਸੋਨੀ ਕੰਪਨੀ ਨੇ ਅੱਜ ਭਾਰਤੀ ਮਾਰਕੀਟ 'ਚ ਆਪਣਾ ਸਭ ਤੋਂ ਸਸਤਾ ਵਾਟਰਪਰੂਫ ਸਮਾਰਟਫੋਨ ਐਕਸਪੀਰੀਆ ਐਮ4 ਐਕਵਾ ਲਾਂਚ ਕਰ ਦਿੱਤਾ ਹੈ। ਇਸ ਦੇ ਨਾਲ ਕੰਪਨੀ ਨੇ ਆਪਣਾ ਸੈਲਫੀ ਸੀਰੀਜ਼ ਦਾ ਦੂਜਾ ਸਮਾਰਟਫੋਨ ਐਕਸਪੀਰੀਆ ਸੀ4 ਵੀ ਭਾਰਤੀ ਮਾਰਕੀਟ 'ਚ ਪੇਸ਼ ਕਰ ਦਿੱਤਾ ਹੈ। 

ਕੀਮਤ ਤੇ ਉਪਲੱਬਧਤਾ
ਐਕਸਪੀਰੀਆ ਐਮ4 ਐਕਵਾ ਦੀ ਕੀਮਤ 24990 ਰੁਪਏ ਰੱਖੀ ਗਈ ਹੈ ਤੇ ਇਹ ਫੋਨ ਅੱਜ ਤੋਂ ਹੀ ਭਾਰਤੀ ਮਾਰਕੀਟ 'ਚ ਵਿਕਰੀ ਲਈ ਆਏਗਾ। ਸੋਨੀ ਐਕਸਪੀਰੀਆ ਸੀ4 ਦੀ ਵਿਕਰੀ ਜੂਨ 'ਚ ਹੋਵੇਗੀ। ਇਸ ਫੋਨ ਦੀ ਕੀਮਤ ਦਾ ਖੁਲਾਸਾ ਅਜੇ ਤਕ ਕੰਪਨੀ ਨੇ ਨਹੀਂ ਕੀਤਾ ਹੈ।

ਕੀ ਹਨ ਦੋਵਾਂ ਫੋਨਸ 'ਚ ਖਾਸ
-ਐਕਸਪੀਰਆ ਐਮ4 ਐਕਵਾ ਵਾਟਰਪਰੂਫ ਹੈ। 
-ਐਕਸਪੀਰੀਆ ਐਮ4 ਨੂੰ 30 ਮਿੰਟ ਤਕ 1.5 ਮੀਟਰ ਗਹਿਰੇ ਪਾਣੀ 'ਚ ਰੱਖਿਆ ਜਾ ਸਕਦਾ ਹੈ।
-ਇਹ ਫੋਨ ਡਸਟਪਰੂਫ ਵੀ ਹੈ।
-ਐਕਸਪੀਰੀਆ ਸੀ4 ਸੈਲਫੀ ਫੋਨ ਹੈ।
-ਦੋਵੇਂ ਹੀ ਸਮਾਰਟਫੋਨਸ 4ਜੀ ਫੀਚਰ ਦੇ ਨਾਲ ਆਉਂਦੇ ਹਨ।
-ਐਕਸਪੀਰੀਆ ਸੀ4 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
-ਐਕਸਪੀਰੀਆ ਐਮ4 ਐਕਵਾ 'ਚ ਵੀ 13 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।

ਸੋਨੀ ਐਕਸਪੀਰੀਆ ਐਮ4 ਐਕਵਾ
5 ਇੰਚ ਸਕਰੀਨ ਦੇ ਨਾਲ ਇਸ ਫੋਨ 'ਚ ਐਚ.ਡੀ. ਰੈਜ਼ੋਲਿਊਸ਼ਨ (1280 ਗੁਣਾ 720 ਪਿਕਸਲ) ਮਿਲਦਾ ਹੈ। ਇਸ ਫੋਨ 'ਚ 294 ਪਿਕਸਲ ਪ੍ਰਤੀ ਇੰਚ ਦੀ ਡੈਨਸਿਟੀ ਹੈ। ਪ੍ਰੋਟੈਕਸ਼ਨ ਲਈ ਇਸ ਫੋਨ 'ਚ ਸਕਰੈਚ ਰੈਜਿਸਟੈਂਟ ਗਲਾਸ ਦਿੱਤਾ ਗਿਆ ਹੈ। ਸੋਨੀ ਦਾ ਇਹ ਫੋਨ ਐਂਡਰਾਇਡ 5.0 ਲਾਲੀਪਾਪ ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਫੋਨ 'ਚ 1.5 ਜੀ.ਐਚ.ਜ਼ੈਡ. ਕਵਾਡਕੋਰ + 1.0 ਜੀ.ਐਚ.ਜ਼ੈਡ. ਕਵਾਡਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਐਕਸਪੀਰੀਆ ਐਮ4 ਐਕਵਾ 2 ਜੀ.ਬੀ. ਰੈਮ ਦੇ ਨਾਲ ਆਉਂਦਾ ਹੈ। ਇਸ ਦੇ ਇਲਾਵਾ, ਇਸ ਫੋਨ 'ਚ 8 ਜੀ.ਬੀ. ਇੰਟਰਨਲ ਮੈਮੋਰੀ ਹੈ। ਇਹ ਫੋਨ 16 ਜੀ.ਬੀ. ਇੰਟਰਨਲ ਮੈਮੋਰੀ ਵੈਰੀਐਂਟ 'ਚ ਵੀ ਆਉਂਦਾ ਹੈ।

ਸੋਨੀ ਐਕਸਪੀਰੀਆ ਸੀ4
ਸੋਨੀ ਨੇ ਇਸ ਸੈਲਫੀ ਫੋਨ ਦੇ ਦੋਵਾਂ ਮਾਡਲਸ 'ਚ 25 ਐਮ.ਐਮ. ਦਾ ਵਾਈਡ ਐਂਗਲ ਲੈਂਸ ਦਿੱਤਾ ਹੈ। ਇਸ ਦੇ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਤੇ ਐਲ.ਈ.ਡੀ ਫਲੈਸ਼ ਹੈ। ਐਕਸਪੀਰੀਆ ਸੀ4 'ਚ 5.5 ਇੰਚ ਦੀ ਫੁੱਲ ਐਚ.ਡੀ. ਸਕਰੀਨ (1080 ਗੁਣਾ 1920 ਪਿਕਸਲ) ਦਿੱਤੀ ਗਈ ਹੈ। ਇਸ 'ਚ 64 ਬਿਟ ਦਾ 1.7 ਜੀ.ਐਚ.ਜ਼ੈਡ. ਦਾ ਓਕਟਾ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ 2 ਜੀ.ਬੀ. ਦੀ ਰੈਮ ਤੇ 16 ਜੀ.ਬੀ. ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਸੋਨੀ ਨੇ ਇਸ ਸਮਾਰਟਫੋਨ 'ਚ 2600 ਐਮ.ਏ.ਐਚ. ਦੀ ਬੈਟਰੀ ਦਿੱਤੀ ਹੈ।

No comments:

Post a Comment