Saturday, 23 May 2015



ਲੰਡਨ— ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਟ੍ਰੇਨ ਵਿਚ ਪੰਜਾਬ ਪੁਲਸ ਦੇ ਹੋਮਗਾਰਡ ਦੀ ਬਦਸਲੂਕੀ ਦਾ ਸ਼ਿਕਾਰ ਹੋਣ ਬ੍ਰਿਟੇਨ ਦੀ ਵਿਦਿਆਰਥਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਸੈਲਾਨੀ ਨਾਲ ਭਾਰਤ ਵਿਚ ਅਸ਼ਲੀਲਤਾ ਹੋਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਭਾਰਤ ਨੂੰ ਸ਼ਰਮਸਾਰ ਕਰ ਦਿੱਤਾ। ਉਸ ਇਕ ਭਾਰਤੀ ਦੀ ਗਲਤੀ ਲਈ ਪੂਰਾ ਦੇਸ਼ ਮੁਆਫੀਆਂ ਮੰਗ ਰਿਹਾ ਹੈ ਪਰ ਮਹਿਲਾ ਸੈਲਾਨੀ ਉਸ ਘਟਨਾ ਤੋਂ ਇੰਨੀਂ ਸਦਮੇ ਵਿਚ ਹੈ ਕਿ ਉਹ ਕਿਸੇ ਨੂੰ ਮੁਆਫ ਕਰਨ ਲਈ ਤਿਆਰ ਨਹੀਂ ਹੈ। ਸਗੋਂ ਉਸ ਦਾ ਸਵਾਲ ਹੈ ਕਿ ਜੇਕਰ ਕਿਸੇ ਭਾਰਤੀ ਨਾਲ ਇੰਗਲੈਂਡ ਵਿਚ ਅਜਿਹਾ ਹੁੰਦਾ ਤਾਂ ਉਹ ਵੀ ਭੁੱਲ ਜਾਂਦਾ ਤੇ ਮੁਆਫੀ ਨੂੰ ਸਵੀਕਾਰ ਕਰ ਲੈਂਦਾ। ਤਿੰਨ ਮਹੀਨੇ ਪਹਿਲਾਂ ਭਾਰਤ ਦੇ ਦੌਰੇ 'ਤੇ ਆਈ ਬ੍ਰਿਟੇਨ ਦੀ 27 ਸਾਲਾ ਲੂਸੀ ਹੇਮਿੰਗਸ ਨੇ ਕਿਹਾ ਹੈ ਕਿ ਸ਼ਾਇਦ ਪੂਰੀ ਦੁਨੀਆ 'ਚ ਭਾਰਤ ਹੀ ਇਕ ਅਜਿਹਾ ਦੇਸ਼ ਹੈ, ਜਿੱਥੇ ਔਰਤਾਂ ਨਾਲ ਇਸ ਤਰ੍ਹਾਂ ਦਾ ਸਲੂਕ ਹੁੰਦਾ ਹੈ। ਲੂਸੀ ਨੂੰ ਮੁੰਬਈ ਦੇ ਇਕ ਬੱਸ ਸਟਾਪ 'ਤੇ ਇਕ ਨੌਜਵਾਨ ਦੀਆਂ ਅਸ਼ਲੀਲ ਹਰਕਤਾਂ ਦਾ ਸ਼ਿਕਾਰ ਹੋਣਾ ਪਿਆ। ਇਹ ਉਸ ਲਈ ਭਾਰਤ ਦਾ ਇਕ ਬੇਹੱਦ ਸ਼ਰਮਨਾਕ ਅਨੁਭਵ ਸੀ। ਲੂਸੀ ਨੇ ਆਪਣੇ ਇਸ ਕੌੜੇ ਅਨੁਭਵ ਨੂੰ ਆਪਣੇ ਬਲਾਗ 'ਲੂਸੀ ਮਾਈਲਸ ਅਵੈ' 'ਤੇ ਸਾਂਝਾ ਕੀਤਾ ਹੈ। ਬ੍ਰਿਟੇਨ ਦੀ ਇਕ ਅਖਬਾਰ 'ਦਿ ਇੰਡੀਪੈਂਡੇਟ' ਇਸ ਬਲਾਗ ਨੂੰ ਪੜ੍ਹਿਆ ਤੇ ਲਿਖਿਆ ਕਿ ਇਹ ਬਲਾਗ ਕਿਸੇ ਵੀ ਗੈਰਤਮੰਦ ਇਨਸਾਨ ਨੂੰ ਉਕਸਾਅ ਸਕਦਾ ਸੀ। ਆਪਣੇ ਦੇਸ਼ ਦੀ ਕੁੜੀ ਨਾਲ ਹੋਈ ਅਜਿਹੀ ਹਰਕਤ ਲਈ ਦੇਸ਼ ਦਾ ਕੋਈ ਵੀ ਨਾਗਰਿਕ ਦੁਖੀ ਹੋ ਸਕਦਾ ਹੈ।
ਲੂਸੀ ਨੇ ਆਪਣੇ ਬਲਾਗ ਵਿਚ ਆਪਣੇ ਨਾਲ ਹੋਈ ਘਟਨਾ ਬਾਰੇ ਲਿਖਿਆ ਅਤੇ ਨਾਲ ਹੀ ਲਿਖਿਆ ਕਿ ਉਸ ਨੂੰ ਹੈਰਾਨੀ ਹੈ ਕਿ ਭਾਰਤ ਦੇ ਲੋਕ ਆਪਣੇ ਨਾਗਰਿਕ ਦੀ ਗਲਤੀ 'ਤੇ ਮੁਆਫੀਆਂ ਮੰਗ ਰਹੇ ਹਨ। ਇਹ ਮੁਆਫੀ ਮੰਗਣ ਵਾਲੀ ਗੱਲ ਨਹੀਂ ਹੈ। ਇਸ ਗੱਲ ਦੀ ਮੁਆਫੀ ਨਹੀਂ ਹੋ ਸਕਦੀ ਹੈ। ਉਸ ਨੇ ਕਿਹਾ ਕਿ ਜੇਕਰ ਭਾਰਤੀ ਕੁੜੀ ਨਾਲ ਬ੍ਰਿਟੇਨ ਵਿਚ ਅਜਿਹਾ ਹੁੰਦਾ ਤਾਂ ਕੀ ਤਾਂ ਵੀ ਉਨ੍ਹਾਂ ਦਾ ਰਵੱਈਆ ਅਜਿਹਾ ਹੁੰਦਾ। 
ਲੂਸੀ ਦਾ ਬਲਾਗ ਪੜ੍ਹਨ ਤੋਂ ਬਾਅਦ ਕਈ ਭਾਰਤੀਆਂ ਨੇ ਉਸ ਨੂੰ ਸੰਦੇਸ਼ ਭੇਜੇ। ਆਪਣੇ ਨਾਗਰਿਕ ਤੋਂ ਹੋਈ ਗਲਤੀ ਦੀਆਂ ਮੁਆਫੀਆਂ ਮੰਗੀਆਂ। ਇਕ ਵਿਅਕਤੀ ਨੇ ਲਿਖਿਆ, 'ਇਸ ਇਕ ਹਰਕਤ ਨੇ ਪੂਰੇ ਦੇਸ਼ ਨੂੰ ਸ਼ਰਮਸਾਰ ਕਰ ਦਿੱਤਾ ਹੈ। ਤੁਸੀਂ ਇਸ ਤੋਂ ਅੱਗੇ ਵੱਧ ਚੁੱਕੇ ਹੋਵੋਗੇ ਤੇ ਮੈਨੂੰ ਯਕੀਨ ਹੈ ਕਿ ਮੇਰੀ ਇਕ ਮੁਆਫੀ ਵੀ ਬਦਲਾਅ ਲਿਆ ਸਕਦੀ ਹੈ।'
ਲੂਸੀ ਦਾ ਭਾਰਤ ਦਾ ਇਹ ਅਨੁਭਵ ਇੰਨਾਂ ਕੌੜਾ ਰਿਹਾ ਕਿ ਉਸ ਨੇ ਸਖਤ ਸ਼ਬਦਾਂ ਵਿਚ ਭਾਰਤ ਦੀ ਨਿਖੇਧੀ ਕੀਤੀ ਪਰ ਲੂਸੀ ਭਾਰਤ ਦੀ ਯਾਤਰਾ ਇਕ ਵਾਰ ਫਿਰ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਦੇਖ ਸਕੇ ਭਾਰਤੀਆਂ ਦੀਆਂ ਮੁਆਫੀਆਂ ਕਿੰਨੀਆਂ ਕੁ ਸੱਚੀਆਂ ਹਨ। 

No comments:

Post a Comment