Saturday, 23 May 2015

Plzzzzz Help This Girl

       ਜਲੰਧਰ/ਲੰਡਨ— ਇੰਗਲੈਂਡ ਤੋਂ ਭਾਰਤ ਆ ਕੇ ਲਾਪਤਾ ਹੋਏ ਹੋਟਲੀਅਰ ਰੰਜੀਤ ਸਿੰਘ ਪਵਾਰ ਦਾ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਲੱਗਾ ਹੈ। ਜਿਸ ਨੂੰ ਲੈ ਕੇ ਇੰਗਲੈਂਡ ਵਿਚ ਉਸ ਦਾ ਪਰਿਵਾਰ ਦੁਖੀ ਹੈ। ਦੋ ਹਫਤਿਆਂ ਤੋਂ ਰੰਜੀਤ ਸਿੰਘ ਗਾਇਬ ਹੈ ਅਤੇ ਉਸ ਦੀ ਬੇਟੀ ਏਮਾ ਪਵਾਰ ਅਤੇ ਬੇਟੇ ਗਿਆਨ ਪਵਾਰ ਨੇ ਸੋਸ਼ਲ ਮੀਡੀਆ ਰਾਹੀਂ ਉਸ ਦੀ ਖੋਜ ਲਈ ਆਪਣੇ ਪੱਧਰ 'ਤੇ ਯਤਨ ਸ਼ੁਰੂ ਕਰ ਦਿੱਤੇ ਹਨ ਅਤੇ ਪੰਜਾਬੀਆਂ ਨੂੰ ਮਦਦ ਦੀ ਗੁਹਾਰ ਲਗਾਈ ਹੈ। ਬ੍ਰਿਟਿਸ਼ ਮੀਡੀਆ ਵਿਚ ਦਿੱਤੀ ਇੰਟਰਵਿਊ ਵਿਚ 54 ਸਾਲ ਦੇ ਰੰਜੀਤ ਸਿੰਘ ਦੇ ਬੇਟੀ ਤੇ ਬੇਟੇ ਨੇ ਸੁਰਾਗ ਦੇਣ ਵਾਲੇ ਵਿਅਕਤੀ ਨੂੰ 10000 ਪੌਂਡ ਦੇਣ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੈ। ਭਾਰਤੀ ਕਰੰਸੀ ਅਨੁਸਾਰ ਇਹ ਰਕਮ 9.85 ਲੱਖ ਰੁਪਏ ਬਣਦੀ ਹੈ। 
ਰੰਜੀਤ ਸਿੰਘ ਦੀ ਬੇਟੀ ਦਾ ਕਹਿਣਾ ਹੈ ਕਿ ਉਸ ਦਾ ਪੂਰਾ ਪਰਿਵਾਰ ਦਰਦ ਦੇ ਮਾਹੌਲ 'ਚੋਂ ਲੰਘ ਰਿਹਾ ਹੈ। ਅੰਬੈਂਸੀ ਲਗਾਤਾਰ ਜਲੰਧਰ ਪੁਲਸ ਨਾਲ ਸੰਪਰਕ ਵਿਚ ਹੈ ਅਤੇ ਰੰਜੀਤ ਸਿੰਘ ਦੀ ਖੋਜ ਕਰ ਰਹੀ ਹੈ। 
ਰੰਜੀਤ ਸਿੰਘ ਦਾ ਦੋਸਤ ਬਲਦੇਵ ਸਿੰਘ ਦਿਓਲ ਵੀ 12 ਫਰਵਰੀ ਨੂੰ ਭਾਰਤ ਆਇਆ ਸੀ ਪਰ 15 ਮਈ ਨੂੰ ਉਹ ਵਾਪਸ ਚਲਾ ਗਿਆ। ਉਸ ਨੇ ਵਾਪਸ ਜਾ ਕੇ ਪਰਿਵਾਰ ਨੂੰ ਇਹ ਹੀ ਦੱਸਿਆ ਕਿ ਰੰਜੀਤ ਸਿੰਘ ਉੱਥੋਂ ਚੰਡੀਗੜ੍ਹ ਜਾਣ ਦੀ ਗੱਲ ਕਹਿ ਕੇ ਚਲਾ ਗਿਆ। ਰੰਜੀਤ ਸਿੰਘ ਮੂਲ ਰੂਪ ਨਾਲ ਜਲੰਧਰ ਦਾ ਰਹਿਣ ਵਾਲਾ ਹੈ ਤੇ ਉਸ ਦੇ ਜਲੰਧਰ ਆਪਣੇ ਘਰ ਨੂੰ ਛੱਡ ਕੇ ਚੰਡੀਗੜ੍ਹ ਜਾਣ ਦੀ ਗੱਲ ਅਜੀਬ ਹੈ। ਅੰਮ੍ਰਿਤਸਰ ਏਅਰਪੋਰਟ ਦੀ ਜਾਂਚ ਤੋਂ ਸਾਫ ਹੈ ਕਿ ਰੰਜੀਤ ਸਿੰਘ ਭਾਰਤ ਆਇਆ ਸੀ। ਏਅਰਪੋਰਟ 'ਤੇ ਬਲਦੇਵ ਸਿੰਘ ਹੀ ਉਸ ਨੂੰ ਲੈਣ ਗਿਆ ਸੀ। ਅੰਮ੍ਰਿਤਸਰ ਤੋਂ ਉਹ ਫਗਵਾੜਾ ਗਏ। ਇੱਥੇ ਆ ਤੇ ਹੀ ਬਲਦੇਵ ਸਿੰਘ ਦਾ ਫੋਨ ਬੰਦ ਹੋ ਗਿਆ। ਪੁਲਸ ਨੂੰ ਸ਼ੱਕ ਹੈ ਰੰਜੀਤ ਸਿੰਘ ਦੇ ਗਾਇਬ ਹੋਣ ਵਿਚ ਬਲਦੇਵ ਸਿੰਘ ਦਾ ਹੱਥ ਹੋ ਸਕਦਾ ਹੈ। ਪੁਲਸ ਨੇ ਬਲਦੇਵ ਸਿੰਘ ਦੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


No comments:

Post a Comment