Tuesday 23 June 2015

ਇੰਗਲੈਂਡ ਦੇ ਇਹ ਨਵੇਂ ਰੂਲ ਕਰ ਦੇਣਗੇ ਭਾਰਤੀਆਂ ਦਾ ਬਿਸਤਰਾ ਗੋਲ, ਕਿਤੇ ਤੁਹਾਡਾ ਨਾਂ ਵੀ ਤਾਂ ਨਹੀਂ ਸ਼ਾਮਲ!

ਲੰਡਨ— ਬ੍ਰਿਟੇਨ ਵਿਚ ਨਵੇਂ ਇਮੀਗ੍ਰੇਸ਼ਨ ਨਿਯਮਾਂ ਦੇ ਅਧੀਨ 30000 ਤੋਂ ਜ਼ਿਆਦਾ ਵਿਦੇਸ਼ੀ ਨਰਸਾਂ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ। ਇਨ੍ਹਾਂ ਨਰਸਾਂ 'ਚੋਂ ਜ਼ਿਆਦਾਤਰ ਭਾਰਤ ਦੀਆਂ ਨਰਸਾਂ ਹੋਣਗੀਆਂ, ਜੋ ਬ੍ਰਿਟੇਨ ਦੀਆਂ ਸਰਕਾਰੀ ਨੈਸ਼ਨਲ ਹੈਲਥ ਸਰਵਿਸ ਵਿਚ ਕੰਮ ਕਰਦੀਆਂ ਹਨ। ਯੂ. ਕੇ. ਰਾਇਲ ਕਾਲਜ ਆਫ ਨਰਸਿੰਗ ਨੇ ਚਿਤਾਵਨੀ ਦਿੱਤੀ ਹੈ ਕਿ ਸਾਲਾਨਾ 35000 ਪੌਂਡ ਤਨਖਾਹ ਦੀ ਸੀਮਾ ਨਾਲ ਗੈਰ ਯੂਰਪੀ ਦੇਸ਼ਾਂ ਦਾ ਨਰਸਿੰਗ ਸਟਾਫ ਪ੍ਰਭਾਵਿਤ ਹੋ ਸਕਦਾ ਹੈ। ਫਿਲੀਪੀਂਸ ਤੋਂ ਬਾਅਦ ਭਾਰਤ ਦੂਜਾ ਅਜਿਹਾ ਦੇਸ਼ ਹੈ, ਜਿੱਥੋਂ ਸਭ ਤੋਂ ਜ਼ਿਆਦਾ ਨਰਸਾਂ ਆਉਂਦੀਆਂ ਹਨ। ਇਮੀਗ੍ਰੇਸ਼ਨ ਨਿਯਮਾਂ ਕਾਰਨ ਮੈਡੀਕਲ ਖੇਤਰ ਵਿਚ ਅਰਾਜਕਤਾ ਫੈਲਣ ਦਾ ਖਤਰਾ ਹੈ। ਇਕ ਪਾਸੇ ਇੰਗਲੈਂਡ ਵਿਚ ਨਰਸਿੰਗ ਸਟਾਫ ਦੀ ਮੰਗ ਵਧੀ ਹੈ, ਦੂਜੇ ਪਾਸੇ ਇੱਥੇ ਵਿਦੇਸ਼ੀਆਂ ਨੂੰ ਨੌਕਰੀ ਦੇਣ ਦੇ ਨਿਯਮ ਹੋਰ ਵੀ ਸਖਤ ਕਰ ਦਿੱਤੇ ਗਏ ਹਨ। 
ਨਵੇਂ ਨਿਯਮਾਂ ਦੀ ਕਟ ਆਫ ਡੇਟ 2011 ਤੈਅ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਘੱਟੋ-ਘੱਟ ਸੀਮਾ ਤੋਂ ਘੱਟ ਆਮਦਨੀ ਵਾਲੇ ਲੋਕਾਂ ਨੂੰ 2017 ਤੱਕ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ। ਇਨ੍ਹਾਂ ਵਿਚ ਉਹ ਨਰਸਾਂ ਵੀ  ਸ਼ਾਮਲ ਹੋਣਗੀਆਂ ਜੋ 2011 ਤੋਂ ਬਾਅਦ ਬ੍ਰਿਟੇਨ ਵਿਚ ਸੇਵਾਵਾਂ ਦੇ ਰਹੀਆਂ ਹਨ।

No comments:

Post a Comment