ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੀ ਪਰੀਕਰਮਾ 'ਚ ਉਸ ਵੇਲੇ ਮਾਹੌਲ ਤਨਾਅਪੂਰਨ ਹੋ ਗਿਆ ਜਦੋਂ ਪਰਿਕਰਮਾ 'ਚ ਹੀ ਇਕ ਜੀਜੇ-ਸਾਲੀ ਨੇ ਆਤਮਹੱਤਿਆ ਕਰ ਲਈ। ਇਹ ਦੋਵੇਂ ਪਿਛਲੇ ਕਈ ਦਿਨਾਂ ਤੋਂ ਘਰੋਂ ਗਾਇਬ ਸਨ। ਇਨ੍ਹਾਂ ਦੀਆਂ ਲਾਸ਼ਾਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ 'ਚ ਪ੍ਰਸ਼ਾਦ ਮਿਲਣ ਵਾਲੀ ਜਗ੍ਹਾ ਤੋਂ ਬਰਾਮਦ ਹੋਈਆਂ ਹਨ। ਫਿਲਹਾਲ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਹੈ।
ਦਰਅਸਲ ਇਹ ਦੋਵੇਂ ਪ੍ਰਸ਼ਾਦ ਘਰ ਦੇ ਕੋਲ ਡਿੱਗੇ ਪਏ ਸਨ ਅਤੇ ਜਦੋਂ ਲੋਕਾਂ ਨੇ ਇਨ੍ਹਾਂ ਨੂੰ ਦੇਖਿਆ ਤਾਂ ਜਾਂਚ ਕੀਤੀ ਪਰ ਉਦੋਂ ਤੱਕ ਇਨ੍ਹਾਂ ਦੀ ਮੌਤ ਹੋ ਚੁੱਕੀ ਸੀ। ਉਥੇ ਹੀ ਇਸ ਮਾਮਲੇ 'ਤੇ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਸਰਾਂ 'ਚ ਰਖਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਇਹ ਜੀਜਾ-ਸਾਲੀ 30 ਮਈ ਤੋਂ ਘਰੋਂ ਗਾਇਬ ਹੋ ਗਏ ਸਨ ਅਤੇ ਇਨ੍ਹਾਂ ਦਾ ਆਪਸ 'ਚ ਪ੍ਰੇਮ ਪ੍ਰਸੰਗ ਸੀ। ਇਨ੍ਹਾਂ ਦੇ ਸਬੰਧਾਂ ਕਾਰਨ ਘਰ ਵਿਚ ਕਲੇਸ਼ ਵੀ ਚੱਲਦਾ ਸੀ।

No comments:
Post a Comment