Thursday 18 June 2015

Introducing Gurdwara Sahib

ਗੁਰਦੁਆਰਾ, ਗੁਰੂਦੁਆਰਾ ਜਾਂ ਗੁਰੂਦਵਾਰਾ ਸਿੱਖਾਂ ਦੇ ਧਾਰਮਿਕ ਅਸਥਾਨ ਨੂੰ ਆਖਦੇ ਹਨ। ਗੁਰੂ ਨਾਨਕ ਦੇਵ ਜੀ ਦੀ 
ਧਰਮ-ਸਾਧਨਾ ਨਾਲ ਸਬੰਧਤ ਜਿਸ ਵੀ ਧਰਮ-ਧਾਮ ਜਾਂ ਸਰਬ-ਸਾਂਝੇ ਸਥਾਨ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ 
ਹੋਵੇ, ਉਸ ਨੂੰ ‘ਸਿੱਖ ਸ਼ਬਦਾਵਲੀ’ ਵਿਚ ‘ਗੁਰਦੁਆਰਾ’ ਕਿਹਾ ਜਾਂਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ: ਗੁਰੂ ਦਾ ਘਰ। 
ਪੰਜਾਬੀ ’ਚ ਗੁਰਦੁਆਰਾ ਦੇ ਅੱਖਰੀ ਮਾਇਨੇ ਹਨ ਗੁਰੂ ਦਾ ਦੁਆਰਾ (ਦਰਵਾਜ਼ਾ ਜਾਂ ਬੂਹਾ)। ਹਰ ਗੁਰਦੁਆਰੇ ਵਿੱਚ ਇੱਕ 
ਉੱਚਾ ਕੇਸਰੀ ਸਿੱਖ ਪਰਚਮ ਜ਼ਰੂਰ ਲੱਗਾ ਹੁੰਦਾ ਹੈ ਜਿਸਨੂੰ ਨਿਸ਼ਾਨ ਸਾਹਿਬ ਆਖਦੇ ਹਨ। ਜਿੰਨ੍ਹਾ ਸਥਾਨਾਂ 'ਤੇ ਛੇਵੇ ਗੁਰੂ 
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਯਾਤਰਾ ਕੀਤੀ ਉਥੇ ਮੌਜੂਦ ਗੁਰਦੁਆਰਿਆਂ ਵਿੱਚ ਦੋ ਨਿਸ਼ਾਨ ਸਾਹਿਬ ਵੀ ਲੱਗੇ ਹੁੰਦੇ ਹਨ 
ਜੋ ਕਿ ਮੀਰੀ ਅਤੇ ਪੀਰੀ ਦੀ ਨਿਸ਼ਾਨੀ ਹੈ।

ਗੁਰਦੁਆਰੇ ’ਚ ਇੱਕ ਵੱਡਾ ਹਾਲ ਹੁੰਦਾ ਹੈ ਜਿਸ ਨੂੰ ਦਰਬਾਰ ਸਾਹਿਬ ਆਖਦੇ ਹਨ। ਇਸ ਹਾਲ ਦੇ ਅੰਦਰ ਇੱਕ ਉੱਚੀ ਥਾਂ 
’ਤੇ ਸਿੱਖਾਂ ਦੀ ਧਾਰਮਿਕ ਕਿਤਾਬ ਅਤੇ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਦਰਬਾਰ ਸਾਹਿਬ ਦੇ ਅੰਦਰ ਜਾ ਕੇ 
ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਦਾ ਕੀਤਾ ਜਾਂਦਾ ਹੈ (ਜਿਸਨੂੰ ਆਮ ਤੌਰ ’ਤੇ ਮੱਥਾ ਟੇਕਣਾ) ਅਤੇ ਬੈਠ ਕੇ ਗੁਰਬਾਣੀ ਸੁਣੀ 
ਜਾਂਦੀ ਹੈ।
ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਵੇਲ਼ੇ ਆਪਣੀ ਜੁੱਤੀ ਬਾਹਰ ਲਾਹੀ ਜਾਂਦੀ ਹੈ ਅਤੇ ਸਿਰ ਢਕਿਆ ਜਾਂਦਾ ਹੈ।

No comments:

Post a Comment