ਮੋਹਾਲੀ— ਸ਼੍ਰੀ ਆਨੰਦਪੁਰ ਸਾਹਿਬ ਵਿਚ 350 ਸਾਲਾ ਸਥਾਪਨਾ ਦਿਵਸ ਨੂੰ ਲੈ ਕੇ ਆਯੋਜਿਤ ਕੀਤੇ ਗਏ ਧਾਰਮਿਕ ਸਮਾਗਮ ਦੌਰਾਨ ਪੈਦਾ ਹੋਏ ਆਨੰਦਮਈ ਮਾਹੌਲ ਵਿਚ ਉਸ ਸਮੇਂ ਲੋਕ ਥੋੜ੍ਹਾ ਜਿਹਾ ਡਰ ਗਏ ਜਦੋਂ ਨਿਹੰਗ ਸਿੰਘਾਂ ਦੇ ਘੋੜੇ ਭੀੜ ਨੂੰ ਦੇਖ ਕੇ ਬੇਕਾਬੂ ਹੋ ਗਏ। ਸਮਾਗਮ ਦੌਰਾਨ ਵੀਰਵਾਰ ਨੂੰ ਨਿਹੰਗ ਸਿੰਘ ਘੁੜਸਵਾਰੀ ਦੇ ਕਰਤੱਬ ਦਿਖਾ ਰਹੇ ਸਨ ਕਿ ਘੋੜੇ ਭੀੜ ਦੇਖ ਕੇ ਬੇਕਾਬੂ ਹੋ ਗਏ ਅਤੇ ਲੋਕ ਇੱਧਰ-ਉੱਧਰ ਭੱਜਣ ਲੱਗੇ। ਫਿਲਹਾਲ ਸਿੰਘਾਂ ਨੇ ਛੇਤੀ ਹੀ ਘੋੜਿਆਂ ਨੂੰ ਕਾਬੂ ਕਰ ਲਿਆ।
ਸ਼ੁੱਕਰਵਾਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਦੂਰ-ਦੂਰ ਤੋਂ ਸ਼ਰਧਾਲੂ ਆਨੰਦਪੁਰ ਸਾਹਿਬ ਵਿਖੇ ਪਹੁੰਚੇ। ਨਿਹੰਗ ਸਿੰਘਾਂ ਨੇ ਇਸ ਦਿਨ ਵੀ ਘੋੜਵਾਰੀ ਤੇ ਨੇਜ਼ੇਬਾਜ਼ੀ ਦੇ ਕਰਤੱਬ ਦਿਖਾਏ। ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ ਅਤੇ ਆਨੰਦਪੁਰ ਸਾਹਿਬ ਦੇ ਗੁਰਦੁਆਰਿਆਂ ਸਾਹਿਬਾਨਾਂ 'ਚ ਮੱਥਾ ਟੇਕਿਆ।

No comments:
Post a Comment