Wednesday 9 September 2015

15 ਦਿਨਾਂ ਤੱਕ ਹਨ੍ਹੇਰੇ 'ਚ ਡੁੱਬ ਜਾਵੇਗੀ ਪੂਰੀ ਧਰਤੀ!


ਵਾਸ਼ਿੰਗਟਨ— ਧਰਤੀ 'ਤੇ ਰਹਿਣ ਵਾਲੇ ਲੋਕਾਂ ਦੇ ਜੀਵਨ ਵਿਚ ਨਵੰਬਰ ਮਹੀਨੇ ਵਿਚ ਹੁਣ ਤੱਕ ਦੀ ਸਭ ਤੋਂ ਅਦਭੁੱਤ 
ਘਟਨਾ ਵਾਪਰਨ ਜਾ ਰਹੀ ਹੈ। ਵੈੱਬਸਾਈਟ 'ਨਿਊਜ਼ਵਾਚ 33' ਨੇ ਨਾਸਾ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਹੈ ਕਿ
ਧਰਤੀ ਵਿਚ 15 ਨਵੰਬਰ ਤੋਂ 29 ਨਵੰਬਰ ਤੱਕ ਹਨ੍ਹੇਰਾ ਰਹੇਗਾ। 

ਦੁਨੀਆ ਭਰ ਵਿਚ ਇਹ ਖ਼ਬਰ ਅੱਗ ਦੇ ਵਾਂਗ ਫੈਲ ਰਹੀ ਹੈ ਅਤੇ ਇਸ ਨੂੰ ਐਸਟਾਨੋਮੀਕਲ ਈਅਰ ਜਾਂ ਫਿਰ ਨਵੰਬਰ ਬਲੈਕ 
ਆਊਟ ਕਿਹਾ ਜਾਵੇਗਾ। ਅਜਿਹਾ ਹੋਇਆ ਤਾਂ ਪੂਰੀ ਧਰਤੀ 'ਤੇ 15 ਦਿਨਾਂ ਤੱਕ ਹਨ੍ਹੇਰਾ ਛਾਇਆ ਰਹੇਗਾ। ਧਰਤੀ ਵਾਸੀਆਂ 
ਲਈ ਅਜਿਹਾ ਪਹਿਲੀ ਵਾਰ ਹੋਵੇਗਾ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਹ ਘਟਨਾ ਇਕ ਮਿਲੀਅਨ ਸਾਲ ਬਾਅਦ 
ਵਾਪਰ ਰਹੀ ਹੈ। ਇਹ ਬਲੈਕ ਆਊਟ ਬ੍ਰਹਿਸਪਤੀ ਅਤੇ ਸ਼ੁੱਕਰ ਗ੍ਰਹਿਆਂ ਦੇ ਵਿਚ ਇਕ ਪੁਲਾੜੀ ਘਟਨਾ ਕਾਰਨ ਹੋਵੇਗਾ।

ਅਰਥ ਬਲੈਕ ਆਊਟ ਐਤਵਾਰ, 15 ਨਵੰਬਰ ਸਵੇਰੇ 3 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਸੋਮਵਾਰ, 30 ਨਵੰਬਰ ਨੂੰ ਸ਼ਾਮ 4 ਵਜ ਕੇ 
15 ਮਿੰਟਾਂ ਤੱਕ ਰਹੇਗਾ। ਹਾਲਾਂਕਿ ਇਸ ਨੂੰ ਲੈ ਕੇ ਨਾਸਾ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਾੜ ਵਿਗਿਆਨੀਆਂ 
ਦੀ ਪੂਰੀ ਟੀਮ ਇਸ ਘਟਨਾ ਨੂੰ ਲੈ ਕੇ ਡੂੰਘਾ ਅਧਿਐਨ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਇਸ ਗੱਲ ਨੂੰ ਲੈ ਕੇ ਚਰਚਾਵਾਂ ਦਾ 
ਬਾਜ਼ਾਰ ਗਰਮ ਹੈ। ਕੁਝ ਲੋਕ ਇਸ ਨੂੰ ਮਹਿਜ਼ ਇਕ ਅਫਵਾਹ ਦੱਸ ਰਹੇ ਹਨ ਅਤੇ ਕੁਝ ਇਸ ਨੂੰ ਸੱਚ ਮੰਨ ਕੇ ਇਸ ਦਾ ਇੰਤਜ਼ਾਰ ਕਰ ਰਹੇ ਹਨ।

No comments:

Post a Comment