Wednesday, 27 May 2015

'ਆਈਫੋਨ 6' ਉਹ ਵੀ 10000 ਤੋਂ ਘੱਟ ਕੀਮਤ 'ਚ!

ਐਪਲ ਨੇ ਪਿਛਲੇ ਸਾਲ ਆਪਣੇ ਦੋ ਸ਼ਾਨਦਾਰ ਆਈਫੋਨ ਮਾਡਲ ਪੇਸ਼ ਕੀਤੇ ਸਨ, ਆਈਫੋਨ 6 ਤੇ ਆਈਫੋਨ 6 ਪਲੱਸ। ਉਸ ਤੋਂ ਬਾਅਦ ਕਈ ਚਾਈਨਿਜ਼ ਕੰਪਨੀਆਂ ਨੇ ਆਈਫੋਨ 6 ਦੀ ਕਾਪੀ ਤਿਆਰ ਕਰ ਮਾਰਕੀਟ 'ਚ ਲਾਂਚ ਕੀਤੀ। ਇਸ ਤਰ੍ਹਾਂ ਹੀ ਮੋਬਾਈਲ ਫੋਨ ਬਣਾਉਣ ਵਾਲੀ ਕੰਪਨੀ ਆਈਬਾਲ ਨੇ ਆਪਣਾ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਇਸ ਨੂੰ iball Cobalt Oomph ਨਾਮ ਨਾਲ ਲੈ ਕੇ ਆਈ ਹੈ। ਇਸ ਫੋਨ ਦਾ ਡਿਜ਼ਾਈਨ ਹੂ-ਬ-ਹੂ ਆਈਫੋਨ 6 ਦੀ ਤਰ੍ਹਾਂ ਹੀ ਹੈ। ਇਸ ਦੇ ਇਲਾਵਾ ਆਈਫੋਨ 6 ਦੀ ਤੁਲਨਾ 'ਚ ਕਾਫੀ ਸਸਤਾ ਵੀ ਹੈ। 

ਡਿਜ਼ਾਈਨ ਹੈ ਖਾਸ
ਆਈਬਾਲ ਕੋਬਾਲਟ ਉਮਫ ਸਮਾਰਟਫੋਨ 'ਚ ਡਿਜ਼ਾਈਨ ਹੀ ਸਭ ਤੋਂ ਖਾਸ ਗੱਲ ਹੈ। ਇਸ 'ਚ ਪਿੱਛੇ ਦਾ ਕੈਮਰਾ ਐਲ.ਈ.ਡੀ. ਫਲੈਸ਼, ਬਾਡੀ ਪੈਨਲ ਲਾਈਨਸ, ਫਰੰਟ ਸਪੀਕਰ, ਫਰੰਟ ਕੈਮਰਾ ਤੇ ਹੋਮ ਬਟਨ ਤੇ ਕਲਰਸ ਸਭ ਕੁਝ ਆਈਫੋਨ 6 ਦੀ ਤਰ੍ਹਾਂ ਹੀ ਹੈ। ਕੰਪਨੀ ਨੇ ਇਸ ਫੋਨ ਨੂੰ ਆਪਣੀ ਵੈਬਸਾਈਟ 'ਤੇ ਲਾਈਵ ਕਰ ਦਿੱਤਾ ਹੈ ਤੇ ਜਲਦ ਹੀ ਇਹ ਵਿਕਰੀ ਲਈ ਜਾਰੀ ਹੋ ਜਾਵੇਗਾ। ਖਬਰ ਹੈ ਕਿ ਇਹ ਆਈਬਾਲ ਕੋਬਾਲਟ ਉਮਫ ਦੀ ਕੀਮਤ 10000 ਰੁਪਏ ਤੋਂ ਘੱਟ ਹੋਵੇਗੀ। 

ਹੋਰ ਫੀਚਰਸ
- 4.7 ਇੰਚ, 720 ਪਿਕਸਲ ਐਚ.ਡੀ. ਡਿਸਪਲੇ ਸਕਰੀਨ
- ਐਂਡਰਾਇਡ 4.4 ਕਿਟਕੈਟ ਓ.ਐਸ., ਲਾਲੀਪਾਪ 5.0 ਅਪਡੇਟ ਮਿਲੇਗਾ
- 1.3 ਗੀਗਾਹਾਰਟਜ਼ ਕਵਾਡਕੋਰ ਪ੍ਰੋਸੈਸਰ
- 1 ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਮੈਮੋਰੀ, 32 ਜੀ.ਬੀ. ਮੈਮੋਰੀ ਕਾਰਡ ਸਪੋਰਟ
- 8 ਮੈਗਾਪਿਕਸਲ ਰਿਅਰ ਕੈਮਰਾ ਐਲ.ਈ.ਡੀ. ਫਲੈਸ਼ ਦੇ ਨਾਲ, 5 ਮੈਗਾਪਿਕਸਲ ਦਾ ਫਰੰਟ ਕੈਮਰਾ
- 1850 ਐਮ.ਏ.ਐਚ. ਦੀ ਬੈਟਰੀ

No comments:

Post a Comment