ਭਾਰਤੀ ਸਮਾਰਟਫੋਨ ਕੰਪਨੀ ਕਾਰਬਨ ਨੇ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਇਕ ਐਂਟਰੀ ਲੇਵਲ ਸਮਾਰਟਫੋਨ ਹੈ ਜਿਸ ਦਾ ਨਾਮ ਅਲਫਾ ਏ120 ਹੈ ਤੇ ਇਸ਼ ਦੀ ਕੀਮਤ 4590 ਰੁਪਏ ਹੈ। ਡਿਊਲ ਸਿਮ 'ਤੇ ਚੱਲਣਾ ਵਾਲੇ ਇਸ ਸਮਾਰਟਫੋਨ ਦੀ ਵੱਡੀ ਖਾਸੀਅਤ ਇਸ ਦੀ ਬੈਟਰੀ ਹੈ ਜੋ ਇਕ ਵਾਰ ਚਾਰਜ ਹੋਣ 'ਤੇ 15 ਦਿਨਾਂ ਤਕ ਦਾ ਸਟੈਂਡਬਾਇ ਟਾਈਮ ਦੇਵੇਗਾ।
ਫੋਨ 'ਚ 4.5 ਇੰਚ ਦੀ ਐਫ.ਡਬਲਯੂ.ਵੀ.ਜੀ.ਏ. ਆਈ.ਪੀ.ਐਸ. ਡਿਸਪਲੇ, 1.3 ਜੀ.ਐਚ.ਜ਼ੈਡ. ਦਾ ਡਿਊਲ ਕੋਰ ਪ੍ਰੋਸੈਸਰ, 512 ਐਮ.ਬੀ. ਰੈਮ, 4 ਜੀ.ਬੀ. ਦੀ ਇੰਟਰਨਲ ਸਟੋਰੇਜ ਤੇ 32 ਜੀ.ਬੀ. ਤਕ ਦੀ ਐਸ.ਡੀ. ਕਾਰਡ ਸਟੋਰੇਜ ਦਾ ਆਪਸ਼ਨ ਦਿੱਤਾ ਗਿਆ ਹੈ। ਇਹ ਫੋਨ ਐਂਡਰਾਇਡ ਦੇ ਕਿਟਕੈਟ ਵਰਜ਼ਨ 4.4.2 'ਤੇ ਚੱਲਦਾ ਹੈ। ਅਲਫਾ ਏ120 'ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਐਲ.ਈ.ਡੀ. ਫਲੈਸ਼ ਦੇ ਨਾਲ ਤੇ ਫਰੰਟ 'ਤੇ ਵੀ.ਜੀ.ਏ. ਕੈਮਰਾ ਲੱਗਾ ਹੈ। ਇਸ ਫੋਨ 'ਚ 3000 ਐਮ.ਏ.ਐਚ. ਦੀ ਬੈਟਰੀ ਲੱਗੀ ਹੈ।
No comments:
Post a Comment