Wednesday, 27 May 2015

USA ਦੀ ਕੰਪਨੀ ਨੇ ਭਾਰਤ 'ਚ ਲਾਂਚ ਕੀਤੇ ਹਾਈ ਸਾਉਂਡ ਹੈੱਡਫੋਨ

ਵੀਂ ਦਿੱਲੀ- ਯੂ.ਐੱਸ.ਏ. ਦੀ ਹੈੱਡਫੋਨ ਮੇਕਰ ਕੰਪਨੀ Sennheiser Urbanite ਨੇ ਭਾਰਤ 'ਚ ਆਪਣੀ ਪ੍ਰੀਮੀਅਮ ਆਨ-ਏਅਰ ਹੈੱਡਫੋਨ ਸੀਰੀਜ਼ ਲਾਂਚ ਕੀਤੀ ਹੈ। ਇਸ 'ਚ ਕੰਪਨੀ ਦੇ ਤਿੰਨ ਮਾਡਲ ਸ਼ਾਮਲ ਹਨ। ਜਿਨ੍ਹਾਂ 'ਚੋਂ ਦੋ ਮਾਡਲ ਵਾਇਰ ਦੇ ਨਾਲ, ਜਦੋਂਕਿ ਇਕ ਵਾਇਰਲੈੱਸ ਹੈ। ਇਨ੍ਹਾਂ ਸਾਰਿਆਂ 'ਚ ਖਾਸ ਫੀਚਰਸ ਦਿੱਤੇ ਗਏ ਹਨ, ਜੋ ਯੂਜ਼ਰਸ ਨੂੰ ਪਸੰਦ ਆ ਸਕਦੇ ਹਨ। ਇਨ੍ਹਾਂ ਹੈੱਡਫੋਨਸ ਨੂੰ ਕੰਪਨੀ ਦੀ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।

Sennheiser Urbanite ਦੇ ਫੀਚਰਸ


ਕੰਪਨੀ ਨੇ ਇਨ੍ਹਾਂ ਮਾਡਲਸ ਨੂੰ Urbanite XL (ਬੇਸ ਮਾਡਲ) ਦਾ ਨਾਂ ਦਿੱਤਾ ਗਿਆ ਹੈ। ਇਸ ਵਾਇਰ ਮਾਡਲਸ ਦੀ ਕੀਮਤ 15,990 ਰੁਪਏ ਹੈ। ਇਸ ਮਾਡਲ ਨੂੰ ਆਕਰਸ਼ਕ ਬਣਾਉਣ ਦੇ ਲਈ ਸਟੇਨਲੈੱਸ ਸਟੀਲ ਹਿੰਜ ਅਤੇ ਐਲਿਊਮੀਨੀਅਮ ਸਲਾਈਡਰ ਦਾ ਇਸਤੇਮਾਲ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਇਸ ਦੇ ਉੱਪਰ ਇਕ ਕੱਪੜੇ ਦੀ ਪੱਟੀ ਦਿੱਤੀ ਗਈ ਹੈ, ਜੋ ਇਸ ਦੇ ਲੁਕ ਨੂੰ ਆਕਰਸ਼ਕ ਬਣਾਉਂਦੀ ਹੈ।

ਇਸ ਹੈੱਡਫੋਨ ਨੂੰ ਫੋਲਡ ਕੀਤਾ ਜਾ ਸਕਦਾ ਹੈ। ਜਿਸ ਦੇ ਚਲਦੇ ਇਸ ਨੂੰ ਕਿਤੇ ਵੀ ਲੈ ਜਾਣਾ ਆਸਾਨ ਹੋ ਜਾਂਦਾ ਹੈ। ਇਸ ਹੈੱਡਫੋਨ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਹਾਈ ਕੁਆਲਿਟੀ ਆਡੀਓ ਦੇ ਨਾਲ ਐਕਸਟ੍ਰਾ ਬਾਸ ਵੀ ਮਿਲਦਾ ਹੈ। ਨਾਲ ਹੀ ਸਾਉਂਡ ਕਲੈਰਿਟੀ ਵੀ ਹੈ। ਇਸ 'ਚ 3.5mm ਆਡੀਓ ਜੈਕ ਨੂੰ ਕੁਨੈਕਟ ਕੀਤਾ ਜਾ ਸਕਦਾ ਹੈ। ਨਾਲ ਹੀ ਇਸ 'ਚ ਬਿਲਡ-ਇਨ ਮਾਈਕ੍ਰੋਫੋਨ ਵੀ ਹੈ।

Sennheiser Urbanite XL ਦੇ ਫੀਚਰਸ

ਆਪਣੀ ਵਾਇਰ ਸੀਰੀਜ਼ 'ਚ ਹੀ ਕੰਪਨੀ ਦੇ ਇਕ ਹੋਰ ਮਾਡਲ ਦਾ ਨਾਂ ਵੀ Urbanite XL ਹੈ। ਹਾਲਾਂਕਿ ਇਸ ਦੇ ਫੀਚਰਸ ਪਿਛਲੇ ਵਾਲੇ ਨਾਲੋਂ ਇਕ ਦਮ ਵੱਖ ਹਨ। ਜਦੋਂਕਿ ਇਸ ਦੀ ਕੀਮਤ 19,999 ਰੁਪਏ ਤੈਅ ਕੀਤੀ ਗਈ ਹੈ। ਇਸ ਹੈੱਡਫੋਨ ਦੇ ਨਾਲ 3 ਬਟਨ ਰਿਮੋਟ ਵੀ ਦਿੱਤੇ ਗਏ ਹਨ, ਜੋ ਸਮਾਰਟਫੋਨ ਅਤੇ ਟੈਬਲੇਟ ਦੇ ਨਾਲ ਕੰਮ ਕਰਦੇ ਹਨ। ਨਾਲ ਹੀ, ਇਸ 'ਚ ਹਾਈ ਆਡੀਓ ਕੁਆਲਿਟੀ ਦੇ ਲਈ ਵੱਡੇ ਈਅਰ ਪੈਡ ਦਿੱਤੇ ਗਏ ਹਨ। 

Urbanite XL (ਵਾਇਰਲੈਸ) ਦੇ ਫੀਚਰਸ

ਕੰਪਨੀ ਦੇ ਤੀਜੇ ਮਾਡਲ ਦਾ ਨਾਂ ਵੀ Urbanite XL ਹੈ। ਹਾਲਾਂਕਿ ਇਹ ਇਕ ਵਾਇਰਲੈਸ ਮਾਡਲ ਹੈ। ਦੂਜੇ ਮਾਡਲ ਦੇ ਮੁਕਾਬਲੇ 'ਚ ਇਸ 'ਚ ਜ਼ਿਆਦਾ ਕਲਰ ਆਪਸ਼ਨ ਮੌਜੂਦ ਹਨ। ਇਸ ਦੇ ਡਿਜ਼ਾਈਨ ਖ਼ਾਸ ਐਂਡ੍ਰਾਇਡ ਅਤੇ ਐਪਲ ਡਿਵਾਈਸ ਦੇ ਲਈ ਬਣਾਏ ਗਏ ਹਨ। ਇਸ ਹੈੱਡਫੋਨ 'ਚ ਬਲੂਟੁਥ 4.0 ਅਤੇ NFC ਕੁਨੈਕਟੀਵਿਟੀ ਦਿੱਤੀ ਗਈ ਹੈ। ਹਾਈ ਕੁਆਲਿਟੀ ਆਡੀਓ ਦੇ ਲਈ ਇਸ 'ਚ apt-x ਕੋਡਸ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ 'ਚ ਦਮਦਾਰ ਬੈਟਰੀ ਰਿਚਾਰਜੇਬਲ ਬੈਟਰੀ ਦਿੱਤੀ ਗਈ ਹੈ। ਕੰਪਨੀ ਦੇ ਮੁਤਾਬਕ ਇਹ 25 ਘੰਟੇ ਦੇ ਪਲੇਅਬੈਕ ਅਤੇ 15 ਘੰਟੇ ਦਾ ਸਟੈਂਡਬਾਇ ਬੈਕਅਪ ਦਿੰਦੀ ਹੈ।

No comments:

Post a Comment