ਬਹੁਤ ਹੀ ਮਿਹਨਤ ਅਤੇ ਕੋਸ਼ਿਸ਼ਾਂ ਨਾਲ ਤੁਸੀਂ ਇਕ ਮਹਿੰਗਾ ਸਮਾਰਟਫੋਨ ਖਰੀਦੋ ਅਤੇ ਉਹ ਪਾਣੀ 'ਚ ਡਿਗ ਜਾਵੇ? ਘਬਰਾਓ ਨਹੀਂ! ਉਹ ਬਚ ਸਕਦਾ ਹੈ। ਬਸ ਹੇਠਾਂ ਦੱਸੇ ਗਏ ਸਟੈਪਸ ਪੜ੍ਹੋ ਅਤੇ ਆਪਣੇ ਸਮਾਰਟਫੋਨ ਨੂੰ ਖਰਾਬ ਹੋਣ ਤੋਂ ਬਚਾਓ।
ਫੋਨ ਪਾਣੀ 'ਚ ਡਿੱਗਣ ਦੀ ਸਥਿਤੀ 'ਚ ਉਸ ਨੂੰ ਜਿੰਨਾ ਛੇਤੀ ਹੋ ਸਕਦੇ ਪਾਣੀ ਤੋਂ ਬਾਹਰ ਕੱਢੋ। ਕੁਝ ਸਮਾਰਟਫੋਨ 'ਤੇ ਵਾਟਰ ਪਰੂਫ ਕੋਟਿੰਗ ਹੁੰਦੀ ਹੈ, ਜੋ ਪਾਣੀ 'ਚ ਕੁਝ ਸਕਿੰਟਾਂ ਤੱਕ ਫੋਨ ਨੂੰ ਖਰਾਬ ਹੋਣ ਤੋਂ ਬਚਾ ਸਕਦੀ ਹੈ। ਜੇਕਰ ਫੋਨ ਇਸ ਤਰ੍ਹਾਂ ਦਾ ਹੋਵੇ ਅਤੇ ਤੁਸੀਂ ਪਲਕ ਝਪਕਦੇ ਹੀ ਪਾਣੀ ਤੋਂ ਬਾਹਰ ਕੱਢ ਲਵੋ ਤਾਂ ਹੋ ਸਕਦਾ ਹੈ ਕਿ ਤੁਸੀਂ ਨੁਕਸਾਨ ਤੋਂ ਬਚ ਜਾਓ।
ਫੋਨ ਸਵਿਚ ਆਫ ਕਰੋ
ਹੋ ਸਕਦਾ ਹੈ ਕਿ ਫੋਨ ਜਦੋਂ ਪਾਣੀ 'ਚ ਡਿਗਿਆ ਹੋਵੇ ਤਾਂ ਪਾਵਰ ਆਨ ਰਹੀ ਹੋਵੇ। ਅਜਿਹੇ 'ਚ ਉਸ ਨੂੰ ਪਾਣੀ ਤੋਂ ਕਢਦੇ ਹੀ ਸਵਿਚ ਆਫ ਕਰੋ। ਅਜਿਹਾ ਕਰਨ ਨਾਲ ਸ਼ਾਰਟ ਸਰਕਟ ਹੋਣ ਦਾ ਖਤਰਾ ਨਹੀਂ ਹੋਵੇਗਾ।
ਹਰ ਚੀਜ਼ ਰਿਮੂਵ ਕਰੋ
ਫੋਨ ਨੂੰ ਸਵਿਚ ਆਫ ਕਰਨ ਤੋਂ ਬਾਅਦ ਫੋਨ ਤੋਂ ਜਿੱਥੋਂ ਤੱਕ ਸੰਭਵ ਹੋਵੇ, ਹਰ ਚੀਜ਼ ਰਿਮੂਵ ਕਰੋ। ਬੈਟਰੀ, ਸਿਮ ਕਾਰਡ, ਮੈਮਰੀ ਕਾਰਡ ਦੇ ਨਾਲ ਅਕਸੈਸਰੀ (ਸਟਾਈਲਸ, ਕੇਸ ਕਵਰ, ਸਕਿਨ) ਵੀ ਕੱਢ ਲਵੋ। ਇਨ੍ਹਾਂ ਨੂੰ ਤੁਸੀਂ ਸੁੱਕੇ ਕੱਪੜੇ ਨਾਲ ਪੂੰਝ ਕੇ ਆਸਾਨੀ ਨਾਲ ਸੁਕਾ ਸਕਦੇ ਹੋ।
ਹਿਲਾ ਕੇ ਪਾਣੀ ਕੱਢੋ
ਹੈੱਡਫੋਨ ਜੈਕ, ਚਾਰਜਿੰਗ ਪੋਰਟ 'ਚ ਜਾਂ ਫਿਜ਼ੀਕਲ ਬਟਨਸ ਦੇ ਹੇਠਾਂ ਤੋਂ ਪਾਣੀ ਦੀਆਂ ਬੂੰਦਾ ਕੱਢਣ ਦੇ ਲਈ ਫੋਨ ਨੂੰ ਸਾਵਧਾਨੀ ਨਾਲ ਹਿਲਾਓ। ਇਸ ਤੋਂ ਬਾਅਦ ਸੁੱਕੇ ਕੱਪੜੇ, ਟਾਇਲਟ ਪੇਪਰ ਜਾਂ ਪੇਪਰ ਨੈਪਕਿਨ ਤੋਂ ਚੰਗੀ ਤਰ੍ਹਾਂ ਪੂੰਝ ਲਵੋ।
ਚੌਲਾਂ 'ਚ ਦਬਾ ਦਿਓ
ਏਅਰਟਾਈਟ ਕੰਟੇਨਰ ਜਾਂ ਜ਼ਿਪਲਾਕ ਬੈਗ ਲਵੋ। ਉਸ ਨੂੰ ਕੱਚੇ ਚੌਲਾਂ ਨਾਲ ਭਰ ਦਿਓ। ਆਪਣੇ ਫੋਨ ਨੂੰ ਚੌਲਾਂ ਦੇ ਵਿਚਾਲੇ ਰੱਖੋ। ਜ਼ਿਪਲਾਕ ਬੈਗ ਕੰਟੇਨਰ ਨੂੰ ਟਾਈਟ ਬੰਦ ਕਰ ਦਿਓ ਅਤੇ ਸੁੱਕੀ ਜਗ੍ਹਾ 'ਤੇ ਰੱਖੋ।
ਇੰਤਜ਼ਾਰ ਕਰੋ। ਫੋਨ ਨੂੰ ਚੌਲਾਂ ਦੇ ਵਿਚਾਲੇ ਘੱਟੋ-ਘੱਟ 24 ਤੋਂ 48 ਘੰਟਿਆਂ ਦੇ ਲਈ ਛੱਡ ਦਿਓ। ਧਿਆਨ ਰੱਖੋ ਇਸ ਦੌਰਾਨ ਫੋਨ ਨੂੰ ਚੌਲਾਂ ਨੂੰ ਤੋ ਨਾਂ ਕੱਢੋ। ਜੇਕਰ ਪਾਣੀ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੋਵੇਗਾ ਤਾਂ ਤੁਹਾਡਾ ਫੋਨ ਇਸ ਪੀਰੀਅਡ ਦੇ ਬਾਅਦ ਕੰਮ ਕਰਨ ਲੱਗੇਗਾ।
ਜੇਕਰ ਫਿਰ ਵੀ ਗੱਲ ਨਾ ਬਣੇ ਤਾਂ
ਇਸ ਪੂਰੀ ਪ੍ਰਕਿਰਿਆ ਨਾਲ ਫੋਨ ਚਾਲੂ ਹੋਣ ਦੀ ਸੰਭਾਵਨਾ 50 ਫੀਸਦੀ ਹੀ ਹੈ। ਜੇਕਰ ਤੁਹਾਡਾ ਫੋਨ ਚੌਲਾਂ ਵਾਲੇ ਤਰੀਕੇ ਦੇ ਬਾਅਦ ਵੀ ਕੰਮ ਨਾ ਕਰੇ ਤਾਂ ਉਸ ਨੂੰ ਆਥਰਾਈਜ਼ਡ ਸਰਵਿਸ ਸੈਂਟਰ 'ਤੇ ਲੈ ਜਾਓ।
ਤਿਆਰ ਰਹੋ
ਪਾਣੀ ਤੋਂ ਫੋਨ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਦੇ ਕਈ ਤਰੀਕੇ ਹਨ। ਜੇਕਰ ਤੁਸੀਂ ਬਾਰਸ਼ ਦੇ ਮੌਸਮ 'ਚ ਯਾਤਰਾ ਕਰ ਰਹੇ ਹੋ ਤਾਂ ਵਾਟਰਪਰੂਫ ਕੈਰੀ ਪਾਉਚ ਜ਼ਰੂਰ ਰੱਖੋ। ਈ-ਕਾਮਰਸ ਵੈੱਬਸਾਈਟਸ 'ਤੇ ਇਹ 150 ਰੁਪਏ 'ਚ ਵੀ ਮਿਲ ਜਾਂਦੇ ਹਨ।
No comments:
Post a Comment