ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਕਿਸੇ ਕੰਮ 'ਚ ਬਿਜ਼ੀ ਹੁੰਦੇ ਹੋ ਅਤੇ ਤੁਹਾਨੂੰ ਉਸੇ ਵੇਲੇ ਵਟਸਐਪ 'ਤੇ ਮੈਸੇਜ ਆ ਰਹੇ ਹੁੰਦੇ ਹਨ। ਕੰਮ 'ਚ ਬਿਜ਼ੀ ਹੋਣ ਦੇ ਕਾਰਨ ਤੁਸੀਂ ਮੈਸੇਜ ਪੜ੍ਹਨ 'ਚ ਅਸਮਰਥ ਹੁੰਦੇ ਹੋ ਪਰ ਵਟਸਐਪ ਨੇ ਤੁਹਾਡੀ ਇਸ ਸਮੱਸਿਆ ਦਾ ਹੱਲ ਕੱਢ ਲਿਆ ਹੈ। ਹੁਣ ਵਟਸਐਪ ਤੁਹਾਨੂੰ ਮੈਸੇਜ ਪੜ੍ਹ ਕੇ ਸੁਣਾਵੇਗਾ।
ਦਰਅਸਲ ਵਟਸਐਪ ਛੇਤੀ ਹੀ ਇਕ ਨਵਾਂ ਫੀਚਰ 'ਡ੍ਰਾਈਵਿੰਗ ਮੋਡ' ਲੈ ਕੇ ਆ ਰਿਹਾ ਹੈ। ਇਕ ਅੰਗਰੇਜ਼ੀ ਵੈੱਬਸਾਈਟ ਨੇ ਖੁੱਲ੍ਹਾਸਾ ਕੀਤਾ ਹੈ ਕਿ ਵਟਸਐਪ ਹੁਣ ਕੁਝ ਨਵੇਂ ਫੀਚਰ ਲਾਂਚ ਕਰੇਗਾ, ਜਿਸ 'ਚ ਡ੍ਰਾਈਵਿੰਗ ਮੋਡ ਅਹਿਮ ਹੈ। ਫਿਲਹਾਲ ਇਸ ਫੀਚਰ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਹੈ। ਪਰ ਕਿਹਾ ਜਾ ਰਿਹਾ ਹੈ ਕਿ ਡ੍ਰਾਈਵਿੰਗ ਮੋਡ ਇਨੇਬਲ ਕਰਨ 'ਤੇ ਵਟਸਐਪ ਖੁਦ ਤੁਹਾਨੂੰ ਮੈਸੇਜ ਪੜ੍ਹ ਕੇ ਸੁਣਾਵੇਗਾ।
2014 'ਚ ਇਹ ਖਬਰ ਚਰਚਾ 'ਚ ਸੀ ਕਿ ਵਟਸਐਪ ਵਾਇਸ ਕਾਲ ਦੀ ਸਹੂਲਤ ਲਾਂਚ ਕਰਨ ਵਾਲਾ ਹੈ। ਵਟਸਐਪ ਦੇ ਸੀ.ਈ.ਓ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 2015 'ਚ ਵਾਇਸ ਕਾਲਿੰਗ ਸ਼ੁਰੂ ਹੋਣ ਵਾਲੀ ਹੈ। ਵਟਸਐਪ ਆਪਣੇ ਵਾਇਸ ਕਾਲ ਫੀਚਰ 'ਚ 'ਕਾਲ ਵਾਇਆ ਸਕਾਈਪ' ਲਿਆਉਣ 'ਤੇ ਕੰਮ ਕਰ ਰਿਹਾ ਹੈ। ਇਸ ਦੀ ਕੁਝ ਕੋਡਿੰਗ ਵੀ ਲੀਕ ਹੋਈ ਹੈ। ਇਸ ਫੀਚਰ ਨਾਲ ਵਟਸਐਪ ਤੁਹਾਨੂੰ ਸਕਾਈਪ ਦੇ ਜ਼ਰੀਏ ਕਾਲ ਕਰਨ ਦੀ ਸਹੂਲਤ ਦੇਵੇਗਾ। ਵਟਸਐਪ ਦੇ ਵਾਇਸ ਕਾਲਿੰਗ ਫੀਚਰ 'ਚ ਇਹ ਆਪਸ਼ਨ ਹੋਣਗੇ-ਕਾਲ ਮਿਊਟ, ਕਾਲ ਹੋਲਡ, ਕਾਲ ਬੈਕ, ਕਾਲ ਮੀ ਇਨ-ਮਿਨਟ, ਕਾਲ ਬੈਕ ਮੈਸੇਜ, ਕਾਲ ਵਾਇਆ ਸਕਾਈਪ, ਕਾਲ ਨੋਟੀਫਿਕੇਸ਼ਨਸ, ਸੈਪਰੇਟ ਸਕ੍ਰੀਨ ਫਾਰ ਕਾਲ ਲਾਗਸ। ਵਟਸਐਪ ਦਾ ਵਾਇਸ ਕਾਲਿੰਗ ਫੀਚਰ ਆਈਫੋਨ, ਐਂਡ੍ਰਾਇਡ ਅਤੇ ਵਿੰਡੋਜ਼ ਫੋਨ 'ਤੇ ਇਸ ਸਾਲ ਤੱਕ ਲਾਂਚ ਕੀਤਾ ਜਾਵੇਗਾ। ਹੋ ਸਕਦਾ ਹੈ ਕਿ 'ਕਾਲ ਵਾਇਆ ਸਕਾਈਪ' ਵਾਇਸ ਕਾਲ ਦੇ ਨਾਲ ਰਿਲੀਜ਼ ਨਾ ਕਰਕੇ ਬਾਅਦ 'ਚ ਰਿਲੀਜ਼ ਕੀਤਾ ਜਾਵੇ।
No comments:
Post a Comment