ਨੋਕੀਆ SEZ ਤੋਂ ਬਾਹਰ ਹੋਣ ਦੇ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਕਾਨਟ੍ਰੈਕਟ ਫੋਨ ਮੈਨਿਊਫੈਕਚਰਰ ਫਾਕਸਕਾਨ ਭਾਰਤ 'ਚ ਦੂਜੀ ਪਾਰੀ ਲਈ ਤਿਆਰ ਹੈ। ਖਬਰ ਹੈ ਕਿ ਫਾਕਸਾਕਾਨ ਭਾਰਤ 'ਚ ਐਪਲ ਦੇ ਸਮਾਰਟਫੋਨਸ ਮੈਨਿਊਫੈਕਚਰ ਕਰੇਗੀ। ਕੰਪਨੀ ਦਾ ਪਲਾਨ ਹੈ ਕਿ ਉਹ ਗੁਜਰਾਤ ਤੇ ਨੋਇਡਾ 'ਚ ਸਮਾਰਟਫੋਨ ਮੈਨਿਊਫੈਕਚਰਿੰਗ ਪਲਾਂਟਸ ਸਥਾਪਿਤ ਕਰੇਗੀ ਤੇ ਆਂਧਰ ਪ੍ਰਦੇਸ਼ ਦੇ ਸ਼੍ਰੀ ਸਿਟੀ 'ਚ ਇਕ ਛੋਟਾ ਟ੍ਰਾਇਲ ਪ੍ਰੋਡਕਸ਼ਨ ਪਲਾਂਟ ਵੀ ਸ਼ੁਰੂ ਕੀਤਾ ਜਾਵੇਗਾ।
ਚੇਨਈ ਬੈਂਗਲੂਰ ਹਾਈਵੇ 'ਤੇ ਫਾਕਸਕਾਨ ਦੇ ਤਿੰਨ ਪਲਾਂਟਸ ਹਨ ਜਿਥੇ ਇਹ ਨੋਕੀਆ ਦੇ ਫੋਨਸ ਤੇ ਉਨ੍ਹਾਂ ਦੇ ਪਾਰਟਸ ਬਣਾਉਂਦੀ ਸੀ। ਨੋਕੀਆ ਦੇ ਢਹਿਣ ਦੇ ਬਾਅਦ ਫਾਕਸਕਾਨ ਨੇ ਵੀ ਉਸ ਦੀ ਪ੍ਰੋਡਕਸ਼ਨ ਘੱਟ ਕਰ ਦਿੱਤਾ ਤੇ ਤਿੰਨਾਂ ਪਲਾਂਟਸ ਨੂੰ ਬੰਦ ਕਰ ਦਿੱਤਾ। ਇਨ੍ਹਾਂ 'ਚ ਆਖਰੀ ਨੋਕੀਆ SEZ ਦੇ ਅੰਦਰ ਹੀ ਸੀ ਜੋ ਫਰਵਰੀ 'ਚ ਬੰਦ ਹੋ ਗਿਆ। ਸੂਤਰਾਂ ਤੋਂ ਪਤਾ ਚਲਿਆ ਹੈ ਕਿ ਸਮਾਰਟਫੋਨਸ ਦੀ ਵੱਧਦੀ ਸੇਲ ਦੇ ਮਦੇਨਜ਼ਰ ਫਾਕਸਕਾਨ ਨੇ ਆਪਣੇ ਪਲਾਨਸ ਤਿਆਰ ਕੀਤੇ ਹਨ।
ਫਿਲਹਾਲ ਗੁਜਰਾਤ ਤੇ ਨੋਇਡਾ 'ਚ ਪਲਾਂਟ ਸੈਟਅਪ ਕਰਨ ਦੀ ਤਿਆਰੀ ਹੈ। ਖਬਰਾਂ ਅਨੁਸਾਰ ਇਥੇ ਐਪਲ ਦੇ ਮੋਬਾਈਲ ਫੋਨ ਹੈਂਡਸੈਟਸ ਦੀ ਮੈਨਿਊਫੈਕਚਰਿੰਗ ਹੋਵੇਗੀ। ਫਾਕਸਕਾਨ ਐਪਲ ਦਾ ਸਭ ਤੋਂ ਵੱਡਾ ਕਾਨਟਰੈਕਟ ਮੈਨਿਊਫੈਕਚਰਰ ਹੈ।
No comments:
Post a Comment