ਜੇਕਰ ਤੁਸੀਂ ਐਂਡਰਾਇਡ ਫੋਨ ਦੀ ਵਰਤੋਂ ਕਰ ਰਹੇ ਹੋ ਤੇ ਤੁਹਾਡੇ ਫੋਨ ਤੋਂ ਕੋਈ ਜ਼ਰੂਰੀ ਡਾਟਾ ਤੇ ਇਸ ਤਰ੍ਹਾਂ ਦੀ ਫਾਈਲ ਡਿਲੀਟ ਹੋ ਗਈ ਹੈ ਜੋ ਕੰਮ ਦੀ ਹੈ ਤਾਂ ਉਸ ਨੂੰ ਵਾਪਸ ਲੈ ਕੇ ਆਇਆ ਜਾ ਸਕਦਾ ਹੈ। ਡਾਟਾ ਰਿਕਵਰੀ ਸਾਫਟਵੇਅਰ ਦੀ ਮਦਦ ਨਾਲ ਇਹ ਕੰਮ ਆਸਾਨ ਹੋ ਸਕਦਾ ਹੈ।
ਡਿਲੀਟ ਹੋਏ ਡਾਟਾ ਨੂੰ ਰਿਕਵਰ ਕਰਨ ਲਈ ਇੰਟਰਨੈਟ 'ਤੇ ਤੁਹਾਨੂੰ ਕਈ ਸਾਰੇ ਫ੍ਰੀ ਤੇ ਪੇਡ ਸਾਫਟਵੇਅਰ ਮਿਲ ਜਾਣਗੇ, ਜਿਸ ਨਾਲ ਡਾਟਾ ਨੂੰ ਰਿਕਵਰ ਕੀਤਾ ਜਾ ਸਕਦਾ ਹੈ।7datarecovery.com 'ਤੇ ਜਾ ਕੇ ਤੁਸੀਂ ਰਿਕਵਰੀ ਸੂਟ ਸਾਫਟਵੇਅਰ ਨੂੰ ਕੰਪਿਊਟਰ 'ਚ ਡਾਊਨਲੋਡ ਕਰਕੇ ਇੰਸਟਾਲ ਕਰ ਸਕਦੇ ਹੋ। ਆਪਣੇ ਐਂਡਰਾਇਡ ਫੋਨ ਨੂੰ ਕੰਪਿਊਟਰ ਦੇ ਨਾਲ ਜੋੜ ਕੇ ਸਾਫਟਵੇਅਰ ਓਪਨ ਕਰਕੇ ਸਕੈਨ ਕਰ ਲਵੋ। ਫੋਨ ਦੇ ਸਕੈਨ ਹੋਣ 'ਤੇ ਡਿਲੀਟ ਹੋਏ ਡਾਟਾ ਦਾ ਪਰਵਿਊ ਆ ਜਾਵੇਗਾ।
ਹੁਣ ਤੁਸੀਂ ਜੋ ਡਾਟਾ ਰਿਕਵਰ ਕਰਨਾ ਚਾਹੁੰਦੇ ਹੋ ਉਸ ਦੇ ਬਾਕਸ ਦੇ ਸਾਹਮਣੇ ਟਿਕ ਮਾਰਕ ਲਗਾ ਦਿਓ। ਇਸ ਦੇ ਬਾਅਦ ਸੇਵ ਆਪਸ਼ਨ 'ਤੇ ਕਲਿਕ ਕਰੋ। ਡਿਲੀਟ ਹੋਇਆ ਡਾਟਾ ਰਿਕਵਰ ਹੋ ਜਾਵੇਗਾ।
No comments:
Post a Comment