Wednesday, 27 May 2015

ਭਾਈ ਮੰਝ ਜੀ

ਭਾਈ ਮੰਝ ਜੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕ ਸਿਦਕੀ ਸਿੱਖ ਹੋਏ ਹਨ। ਆਪਜੀ ਗੁਰੂਘਰ ਦੇ ਲੰਗਰਾਂ ਵਾਸਤੇ ਜੰਗਲ ਵਿੱਚੋ ਲੱਕੜਾਂ ਕੱਟਕੇ ਲਿਆਉਣ ਦੀ ਸੇਵਾ ਕਰਦੇ ਸਨ। ਇਕ ਦਿਨ ਐਸਾ ਹੋਇਆ ਲੱਕੜਾ ਸਿਰ ਤੇ ਚੁੱਕ ਕੇ ਅੰਮ੍ਰਿਤਸਰ ਨੂੰ ਮੁੜ ਰਹੇ ਸਨ। ਬਹੁਤ ਹਨੇਰੀ ਝੱਖੜ ਆਇਆ। ਭਾਈ ਜੀ ਲੱਕੜਾ ਨੂੰ ਸੰਭਾਲਦੇ ਤੁਰ ਰਹੇ ਸਨ। ਹਨੇਰੀ ਦੇ ਜੋਰ ਨਾਲ ਇਕ ਖੂਹ ਵਿੱਚ ਡਿੱਗ ਪਏ ਖੂਹ ਬਹੁਤਾ ਡੂੰਘਾ ਨਹੀ ਸੀ। ਅਤੇ ਪਾਣੀ ਵੀ ਬਹੁਤ ਥੋੜਾ ਸੀ। ਭਾਈ ਜੀ ਨੇ ਲੱਕੜਾਂ ਸਿਰ ਤੇ ਰੱਖੀ ਰੱਖੀਆਂ ਤਾਂ ਕਿ ਭਿੱਜ ਨਾ ਜਾਣ ਅਤੇ ਆਪ ਸਾਰੀ ਰਾਤ ਖੂਹ ਵਿੱਚ ਖਲੋ ਕੇ ਬਾਣੀ ਦਾ ਗਾਇਣ ਕਰਦੇ ਰਹੇ। ਓਧਰ ਰਾਤ ਭਾਈ ਮੰਝ ਜੀ ਦੇ ਨਾ ਆਉਣ ਕਰਕੇ ਜਦੋਂ ਗੁਰੂ ਸਾਹਿਬ ਨੇ ਧਿਆਨ ਮਾਰਿਆ ਤਾਂ ਭਾਈ ਮੰਝ ਜੀ ਨੂੰ ਖੂਹ ਵਿੱਚ ਡਿੱਗਾ ਡਿੱਠਾ। ਗੁਰੂ ਅਰਜਨ ਦੇਵ ਜੀ ਆਪ ਸਿੱਖਾਂ ਸਮੇਤ ਖੂਹ ਵੱਲ ਦੌੜੇ ਅਤੇ ਰੱਸਾ ਪਾ ਕੇ ਬਾਹਰ ਕੱਢਣਾ ਚਾਹਿਆ
ਤਾਂ ਮੰਝ ਜੀ ਨੇ ਕਿਹਾ ਕਿ ਪਹਿਲਾ ਲੱਕੜਾਂ ਕੱਢੋ ਤਾਂ ਕਿ ਲੰਗਰ ਪੱਕ ਸਕੇ। ਬਾਅਦ ਵਿੱਚ ਭਾਈ ਜੀ ਨੂੰ ਬਾਹਰ ਕੱਢਿਆ। ਨਿਕਲਦਿਆਂ ਨੂੰ ਹੀ ਗੁਰੂ ਸਾਹਿਬ ਨੇ ਛਾਤੀ ਨਾਲ ਲਾਇਆ ਤੇ ਸਲੋਕ ਉਚਾਰਿਆ। "ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ।। ਮੰਝ ਗੁਰੂ ਬੋਹਿਥਾ ਜੱਗ ਲੰਘਣਹਾਰਾ" ਅਤੇ ਨਾਲ ਹੀ ਗੁਰੂ ਸਾਹਿਬ ਨੇ ਭਾਈ ਮੰਝ ਨੂੰ ਕਿਹਾ, ਤੁਸੀ ਇਮਤਿਹਾਨ ਵਿਚੋਂ ਪਾਸ ਹੋਏ ਹੋ। ਮੰਗੋ ਕੀ ਕੁਛ ਮੰਗਣ ਹੈ। ਤਾਂ ਭਾਈ ਜੀ ਨੇ ਇਹ ਕੁਝ ਮੰਗਿਆ ਕੇ ਮੈਨੂੰ ਸਿੱਖੀ ਤੋਂ ਬਿਰਕਣ ਨਾ ਦੇਣਾ ਅਤੇ ਸਿੱਖੀ ਮੇਰੇ ਨਾਲ ਨਿਭੇ।

No comments:

Post a Comment