Wednesday, 27 May 2015

ਤੁਸੀਂ ਜਾਣਦੇ ਹੋ ਵਟਸਐਪ ਦੀ ਇਸ ਗੱਲ ਬਾਰੇ?

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਵਟਸਐਪ ਬਿਨਾਂ ਸਿਮ ਦੇ ਵੀ ਚੱਲਦਾ ਹੈ ਪਰ ਇਹ ਤੁਹਾਡੇ ਲਈ ਮੁਸੀਬਤ ਬਣ ਸਕਦਾ ਹੈ ਜੇਕਰ ਕੋਈ ਤੁਹਾਡੇ ਕੋਲੋਂ ਸਿਮ ਕਾਰਡ ਕੁਝ ਦੇਰ ਲਈ ਮੰਗੇ ਤਾਂ ਨਾ ਦੇਣਾ ਕਿਉਂਕਿ ਇਸ ਦੇ ਨਾਲ ਤੁਸੀਂ ਕਿਸੀ ਗੰਭੀਰ ਅਪਰਾਧ 'ਚ ਫੱਸ ਸਕਦੇ ਹੋ। ਅਸਮਾਜਿਕ ਤੱਤ ਵਟਸਐਪ 'ਚ ਤੁਹਾਡਾ ਨੰਬਰ ਵਰਤੋਂ ਕਰਕੇ ਕਿਸੀ ਵੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਵਟਸਐਪ ਚਲਾਉਣ ਲਈ ਸਿਰਫ ਨੰਬਰ ਦੀ ਲੋੜ ਹੁੰਦੀ ਹੈ ਇਸ ਦੇ ਲਈ ਸਿਮ ਕਾਰਡ ਦੀ ਲੋੜ ਹੁੰਦੀ ਹੈ।
ਇਕ ਵਾਰ ਸਿਮ ਕਾਰਡ ਸਮਾਰਟਫੋਨ 'ਚ ਪਾਇਆ ਤੇ ਉਸ ਨੂੰ ਕੱਢ ਕੇ ਸੁੱਟ ਦਿੱਤਾ ਤਾਂ ਵੀ ਵਟਸਐਪ ਉਸ ਨੰਬਰ 'ਤੇ ਹੀ ਚੱਲੇਗਾ। ਅਕਸਰ ਦੋਸ਼ੀ ਜਾਅਲੀ ਨੰਬਰ ਜਾਂ ਸਿਮ ਦੀ ਵਟਸਐਪ 'ਚ ਐਂਟਰੀ ਕਰਨ ਦੇ ਬਾਅਦ ਉਸ ਨੂੰ ਕੱਢ ਕੇ ਸੁੱਟ ਦਿੰਦੇ ਹਨ ਤੇ ਉਸ ਤੋਂ ਬਾਅਦ ਸਮਾਰਟਫੋਨ ਨੂੰ ਕਿਸੀ ਵੀ ਵਾਈ-ਫਾਈ ਨਾਲ ਕੁਨੈਕਟ ਕਰਕੇ ਮੈਸੇਜਿੰਗ ਕਰਦੇ ਹਨ। ਇਸ ਦਾ ਘਾਟਾ ਇਹ ਹੁੰਦਾ ਹੈ ਕਿ ਯੂਜ਼ਰ ਆਈ.ਪੀ. ਅਡਰੈਸ 'ਤੇ ਰਜਿਸਟਰ ਨਹੀਂ ਹੈ ਤਾਂ ਉਸ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਕਿਹੜਾ ਉਸ ਦੀ ਵਰਤੋਂ ਕਰ ਰਿਹਾ ਹੈ। ਚੰਡੀਗੜ੍ਹ ਦੇ ਸਾਈਬਰ ਐਕਸਪਰਟ ਅਨੁਸਾਰ ਅਕਸਰ ਲੋਕ ਆਪਣੇ ਫੋਨ ਨੂੰ ਸੇਲ ਕਰਦੇ ਸਮੇਂ ਉਸ ਨੂੰ ਬਿਨਾਂ ਫਾਰਮੇਟ ਕੀਤੇ ਹੀ ਸੇਲ ਕਰ ਦਿੰਦੇ ਹਨ। ਇਸ ਤਰ੍ਹਾਂ ਦੀ ਸਥਿਤੀ 'ਚ ਸਮਾਰਟਫੋਨ 'ਤੇ ਮੇਲ, ਫੇਸਬੁੱਕ ਤੇ ਹੋਰ ਸੋਸ਼ਲ ਨੈਟਵਰਕ ਐਕਟਿਵ ਰਹਿੰਦੇ ਹਨ। ਇਸ ਦੀ ਗਲਤ ਵਰਤੋਂ ਕੀਤੀ ਜਾ ਸਕਦੀ ਹੈ। ਵਧੀਆ ਹੈ ਕਿ ਫੋਨ ਨੂੰ ਫਾਰਮੇਟ ਕਰੋ। ਸੈਮਸੰਗ ਤੇ ਹੋਰ ਫੋਨਸ 'ਚ ਇਹ ਵਿਕਲਪ ਹੁੰਦਾ ਹੈ। ਆਈਫੋਨ ਨੂੰ ਨੈਟ ਨਾਲ ਕੁਨੈਕਟ ਕਰਕੇ ਹੀ ਫਾਰਮੇਟ ਕੀਤਾ ਜਾ ਸਕਦਾ ਹੈ। 
ਨੈਨੋ ਵੈਬ ਟੈਕਨਾਲੋਜੀ ਦੇ ਸੀ.ਈ.ਓ. ਧਰੂਵ ਪਾਂਡੇ ਨੇ ਦੱਸਿਆ ਕਿ ਵਟਸਐਪ 'ਚ ਰਜਿਸਟਰ ਕਰਨ ਲਈ ਨੰਬਰ ਚਾਹੀਦਾ। ਇਸ ਦੇ ਬਾਅਦ ਸਿਮ ਕਾਰਡ ਕੱਢ ਵੀ ਲਵੋ ਤਾਂ ਵੀ ਇਹ ਵਾਈ-ਫਾਈ 'ਤੇ ਚੱਲੇਗਾ। ਵਟਸਐਪ ਵਰਤੋਂ ਕਰਨ ਦੀ ਪਹਿਲੀ ਸ਼ਰਤ ਹੈ ਕਿ ਤੁਹਾਡੇ ਕੋਲ ਸਮਾਰਟਫੋਨ ਹੋਵੇ, ਦੂਜੀ ਸ਼ਰਤ ਹੈ ਕਿ ਇਸ ਦੇ ਲਈ ਡਾਟਾ ਪਲਾਨ ਹੋਵੇ। ਇਸ 'ਚ ਸਿਮ ਕਾਰਡ ਦੀ ਲੋੜ ਸਿਰਫ ਨੰਬਰ ਰਜਿਸਟਰਡ ਤਕ ਹੀ ਹੁੰਦੀ ਹੈ। ਫਿਰ ਇਸ ਨੂੰ ਵਾਈ-ਫਾਈ ਨਾਲ ਕੁਨੈਕਟ ਕਰਕੇ ਚਲਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦੀ ਸਥਿਤੀ 'ਚ ਦੋਸ਼ੀ ਚੋਰੀ ਦਾ ਮੋਬਾਈਲ ਦੂਜੇ ਦਾ ਸਿਮਕਾਰਡ ਤੇ ਤੀਜੇ ਵਿਅਕਚੀ ਦੇ ਵਾਈ-ਫਾਈ ਦੀ ਵਰਤੋਂ ਕਰਕੇ ਧੋਖਾ ਦੇ ਸਕਦਾ ਹੈ।

No comments:

Post a Comment