ਅਗਲੇ ਕੁਝ ਮਹੀਨਿਆਂ 'ਚ ਤੁਸੀਂ ਲੈਂਡਲਾਈਨ 'ਤੇ ਵੀ ਵਟਸਐਪ ਅਤੇ ਫੇਸਬੁੱਕ ਚਲਾ ਸਕੋਗੇ। ਜੀ ਹਾਂ, ਬੀ.ਐੱਸ.ਐੱਨ.ਐੱਲ. ਦੇ ਲੈਂਡਲਾਈਨ ਫੋਨ 'ਤੇ ਹੁਣ ਮੋਬਾਈਲ ਫੋਨ ਦੀ ਤਰ੍ਹਾਂ ਈ-ਮੇਲ, ਵਟਸਐਪ ਅਤੇ ਫੇਸਬੁੱਕ ਚੱਲਣਗੇ। ਇਕ ਹੀ ਲਾਈਨ ਤੋਂ ਬ੍ਰਾਡਬੈਂਡ ਕਾਲਿੰਗ ਅਤੇ ਹੋਰ ਸਾਰੀਆਂ ਸਹੂਲਤਾਂ ਮਿਲਣਗੀਆਂ। ਸਾਉਂਡ ਕੁਆਲਿਟੀ ਅਤੇ ਬ੍ਰਾਡਬੈਂਡ ਸਪੀਡ ਦੋ ਤੋਂ ਤਿੰਨ ਗੁਣਾ ਵੱਧ ਜਾਵੇਗੀ। ਇਸ ਦੇ ਲਈ ਸ਼ੁੱਕਰਵਾਰ ਨੂੰ ਬੀ.ਐੱਸ.ਐੱਨ.ਐੱਲ. ਦੇ ਗੁਰੂ ਗੋਬਿੰਦ ਸਿੰਘ ਐਵੇਨਿਊ ਸਥਿਤ ਐੱਕਸਚੇਂਜ 'ਚ ਨੈਕਸਟ ਜੈਨਰੇਸ਼ਨ ਨੈੱਟਵਰਕ ਦਾ ਉਦਘਾਟਨ ਸੀਨੀਅਰ ਜਨਰਲ ਮੈਨੇਜਰ ਐੱਸ.ਕੇ. ਨਿਗਮ ਨੇ ਕੀਤਾ। ਸਪੈਸ਼ਲ ਸੈੱਟ ਦੇ ਜ਼ਰੀਏ ਇਹ ਸਹੂਲਤ 6 ਮਹੀਨਿਆਂ 'ਚ ਸ਼ੁਰੂ ਹੋਵੇਗੀ।
ਨਿਗਮ ਨੇ ਦੱਸਿਆ ਕਿ ਪੰਜ ਕਰੋੜ ਰੁਪਏ ਖਰਚ ਕਰਕੇ 27 ਹਜ਼ਾਰ ਮੀਟਰ ਨੂੰ ਚੇਂਜ ਕੀਤਾ ਜਾ ਰਿਹਾ ਹੈ। ਜਲੰਧਰ ਦੀਆਂ 6 ਐੱਕਸਚੇਂਜ 'ਚ ਇਹ ਸੇਵਾ ਸ਼ੁਰੂ ਹੋ ਜਾਵੇਗੀ। ਮੋਬਾਈਲ ਫੋਨ 'ਤੇ ਤੁਸੀਂ ਜਿੰਨੀਆਂ ਸਹੂਲਤਾਂ ਦਾ ਪ੍ਰਯੋਗ ਕਰ ਰਹੇ ਹੋ, ਉਹ ਸਾਰੀਆਂ ਸਹੂਲਤਾਂ ਲੈਂਡਲਾਈਨ 'ਤੇ ਵੀ ਮਿਲਣਗੀਆਂ। ਨਵੇਂ ਸਿਸਟਮ 'ਚ ਸਵਿਚ ਸਰਕਟ ਨੂੰ ਪਾਕੇਟ ਸਰਕਟ 'ਚ ਚੇਂਜ ਕੀਤਾ ਜਾ ਰਿਹਾ ਹੈ। ਉਪਭੋਗਤਾ ਆਸਾਨੀ ਨਾਲ ਮੋਬਾਈਲ ਫੋਨ ਤੋਂ ਲੈਂਡਲਾਈਨ 'ਤੇ ਕਾਨਫਰੈਂਸ ਕਾਲ ਕਰ ਸਕਣਗੇ।
ਬੀ.ਐੱਸ.ਐੱਨ.ਐੱਲ. ਨੇ 1441 ਰੁਪਏ ਦੇ ਤਹਿਤ ਕਾਲਿੰਗ ਅਤੇ ਇੰਟਰਨੈੱਟ ਕੰਬੋ ਪੈਕ ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ ਦੇ ਲਈ ਲਾਂਚ ਕੀਤਾ ਹੈ। 15ਜੀ.ਬੀ. ਤੱਕ ਇੰਟਰਨੈੱਟ 8 ਐੱਮ.ਬੀ.ਪੀ.ਐੱਸ. 'ਤੇ ਮਿਲੇਗਾ। ਇਸ ਤੋਂ ਬਾਅਦ ਇੰਟਰਨੈੱਟ ਦੀ ਸਪੀਡ 512 ਕੇ.ਬੀ.ਪੀ.ਐੱਸ. 'ਤੇ ਮਿਲੇਗੀ। 500 ਰੁਪਏ ਦੀ ਕਾਲਿੰਗ ਫ੍ਰੀ ਹੈ। ਦੂਜੇ ਪਲਾਨ 'ਚ 68 ਰੁਪਏ 'ਚ ਇਕ ਜੀ.ਬੀ. ਦਾ 10 ਦਿਨਾਂ ਦੀ ਵੈਲੀਡਿਟੀ ਦੇ ਨਾਲ ਡਾਟਾ ਪਲਾਨ ਦਿੱਤਾ ਜਾ ਰਿਹਾ ਹੈ।

No comments:
Post a Comment