Wednesday, 27 May 2015

ਕੈਂਸਰ ਦਾ ਤੁਰੰਤ ਪਤਾ ਲਗਾ ਸਕੇਗਾ

ਵਾਸ਼ਿੰਗਟਨ- ਵਿਗਿਆਨੀਆਂ ਦਾ ਕਹਿਣਾ ਹੈ ਕਿ ਇਕ ਨਵਾਂ ਉਪਕਰਨ ਤੁਹਾਡੇ ਸਮਾਰਟ ਫੋਨ ਨੂੰ ਕੈਂਸਰ ਦਾ ਪਤਾ ਲਗਾਉਣ ਵਾਲੇ ਸਸਤੇ ਉਪਕਰਨ ਵਿਚ ਬਦਲ ਸਕਦਾ ਹੈ। ਇਸ ਦੀ ਮਦਦ ਨਾਲ ਸਿਰਫ ਇਕ ਘੰਟੇ ਵਿਚ  ਕੈਂਸਰ ਦਾ ਪਤਾ ਲਗਾਇਆ ਜਾ ਸਕਦਾ ਹੈ।
'ਡੀ-3' (ਡਿਜੀਟਲ ਡਿਫਰੈਕਸ਼ਨ ਡਾਇਗਨੋਸਿਸ) ਨਾਮੀ ਇਕ ਇਮੇਜਿੰਗ ਮਾਡਿਊਲ ਹੁੰਦਾ ਹੈ ਜੋ ਬੈਟਰੀ ਨਾਲ ਚੱਲਣ ਵਾਲੀ ਐਲ.ਈ.ਲਾਈਟ ਨਾਲ ਸਾਧਾਰਨ ਸਮਾਰਟ ਫੋਨ ਵਿਚ ਲੱਗਾ ਹੁੰਦਾ ਹੈ। ਇਹ ਫੋਨ ਕੈਮਰੇ ਨਾਲ ਹਾਈ ਰੈਵੇਲਿਊਸ਼ਨ ਵਾਲੇ ਅੰਕੜੇ ਰਿਕਾਰਡ ਕਰਦਾ ਹੈ। ਡੀ-3 ਪ੍ਰੀਖਣ ਦਾ ਨਤੀਜਾ ਇਕ ਘੰਟੇ ਦੇ ਅੰਦਰ ਆ ਜਾਂਦਾ ਹੈ ਅਤੇ ਇਸ ਵਿਚ ਸਿਰਫ 1.80 ਡਾਲਰ ਪ੍ਰਤੀ ਪ੍ਰੀਖਣ ਖਰਚ ਆਉਂਦਾ ਹੈ।

No comments:

Post a Comment