ਵਾਇਰਲੈਸ ਚਾਰਜਿੰਗ ਟੈਕਨਾਲੋਜੀ ਨੇ ਫੋਨ ਨੂੰ ਚਾਰਜ ਕਰਨਾ ਸਹੂਲਤਜਨਕ ਬਣਾ ਦਿੱਤਾ ਹੈ ਪਰ ਇਹ ਟੈਕਨਾਲੋਜੀ ਹਰ ਸਮਾਰਟਫੋਨ 'ਚ ਉਪਲੱਬਧ ਨਹੀਂ ਹੈ। ਵਾਇਰਲੈਸ ਚਾਰਜਿੰਗ ਹਰ ਸਮਾਰਟਫੋਨ 'ਚ ਆਉਂਦੇ ਆਉਂਦੇ ਅਜੇ 5 ਸਾਲ ਲੱਗ ਜਾਣਗੇ।
ਹੋਰ ਤਾਂ ਹੋਰ ਵਾਇਰਲੈਸ ਚਾਰਜਿੰਗ 'ਚ ਫੋਨ ਨੂੰ ਚਾਰਜ ਕਰਨ ਲਈ ਚਾਰਜਿੰਗ ਸਰਫੇਸ 'ਤੇ ਠੀਕ ਤਰ੍ਹਾਂ ਰੱਖਣਾ ਪੈਂਦਾ ਹੈ ਪਰ Duracell ਨੇ ਇਕ ਇਸ ਤਰ੍ਹਾਂ ਦਾ ਡਿਵਾਈਸ ਬਣਾਇਆ ਹੈ, ਜਿਸ ਨਾਲ ਹਰ ਸਮਾਰਟਫੋਨ ਵਾਇਰਲੈਸ ਚਾਰਜਿੰਗ ਦੀ ਸਹੂਲਤ ਦੇਵੇਗਾ। Duracell ਨੇ ਪਾਵਰ ਰਿੰਗ ਨਾਮ ਦਾ ਇਕ ਡਿਵਾਈਸ ਪੇਸ਼ ਕੀਤਾ ਹੈ ਜੋ ਚਾਰਜਿੰਗ ਦੇ ਨਾਲ ਮਿਲ ਕੇ ਕੰਮ ਕਰਦਾ ਹੈ।
ਪਾਵਰ ਰਿੰਗ ਨੂੰ ਯੂ.ਐਸ.ਬੀ. ਦੀ ਥਾਂ 'ਤੇ ਲਗਾਉਣਆ ਪੈਂਦਾ ਹੈ ਤੇ ਇਹ ਬਿਨਾਂ ਵਾਇਰਲੈਸ ਚਾਰਜਿੰਗ ਵਾਲੇ ਸਮਾਰਟਫੋਨ ਨੂੰ ਵਾਇਰਲੈਸ ਤਰੀਕੇ ਨਾਲ ਚਾਰਜ ਕਰਨਾ ਸ਼ੁਰੂ ਕਰ ਦਿੰਦਾ ਹੈ।
No comments:
Post a Comment