Wednesday, 27 May 2015

New Version Whatsaap



ਵਟਸਐਪ ਨੇ ਯੂਜ਼ਰਸ ਲਈ ਇਸ ਮੈਸੇਜਿੰਗ ਐਪ ਨੂੰ ਅਪਡੇਟ ਕੀਤਾ ਹੈ। ਵਟਸਐਪ 'ਚ ਇਕ ਨਵਾਂ ਫੀਚਰ ਇੰਟ੍ਰੋਡਿਊਸ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਕਨਵਰਸੇਸ਼ਨ ਨੂੰ ਗੂਗਲ ਡਰਾਈਵ 'ਤੇ ਸੇਵ ਕਰ ਸਕਣਗੇ।
ਦੱਸ ਦਈਏ ਕਿ ਵਟਸਐਪ 'ਚ ਆਫਲਾਈਨ ਕਨਵਰਸੇਸ਼ਨ ਬੈਕਅਪ ਦਾ ਆਪਸ਼ਨ ਪਹਿਲਾਂ ਤੋਂ ਹੈ ਪਰ ਆਨਲਾਈਨ ਕਨਵਰਸੇਸ਼ਨ ਦਾ ਆਪਸ਼ਨ ਯੂਜ਼ਰਸ ਲਈ ਜ਼ਿਆਦਾ ਸਹੂਲਤਜਨਕ ਹੈ। ਇਹ ਅਪਡੇਟ ਵਟਸਐਪ ਦੇ ਲੇਟੇਸਟ ਵਰਜ਼ਨ 2.12.45 'ਚ ਕੀਤਾ ਗਿਆ ਹੈ। ਵਟਸਐਪ ਦਾ ਲੇਟੇਸਟ ਵਰਜ਼ਨ ਕੰਪਨੀ ਦੇ ਆਫੀਸ਼ਿਅਲ ਵੈਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ, ਇਸ ਦੇ ਲਈ ਵਟਸਐਪ ਦੇ ਲੇਟੇਸਟ ਵਰਜ਼ਨ ਨੂੰ ਡਾਊਨਲੋਡ ਕਰਕੇ ਚੈਟ ਸੇਟਿੰਗ ਟੈਬ 'ਚ 'Take A Backup To Google Drive' ਦਾ ਆਪਸ਼ਨ ਸਿਲੈਕਟ ਕਰਨਾ ਹੈ।
ਇਸ ਦੇ ਬਾਅਦ ਤੁਸੀਂ ਜਿਸ ਜੀ-ਮੇਲ ਅਕਾਊਂਟ 'ਚ ਕਨਵਰਸੇਸ਼ਨ ਨੂੰ ਸੇਵ ਕਰਨਾ ਚਾਹੁੰਦੇ ਹੋ ਉਸ ਨੂੰ ਵਟਸਐਪ ਦੇ ਨਾਲ ਸਿੰਕ ਕਰਨਾ ਹੈ, ਪਰ ਵਟਸਐਪ ਦੀ ਆਫੀਸ਼ਿਅਲ ਸਾਈਟ 'ਤੇ ਅਜੇ 2.12.44 ਵਰਜ਼ਨ ਮੌਜੂਦ ਹੈ ਉਮੀਦ ਹੈ ਜਲਦੀ 2.12.45 ਵਰਜ਼ਨ ਸਾਈਟ 'ਤੇ ਮੌਜੂਦ ਹੋਵੇਗਾ। ਫਿਲਹਾਲ ਇਹ ਐਪ ਆਈ.ਓ.ਐਸ. ਤੇ ਵਿੰਡੋਜ਼ ਦੇ ਲਈ ਉਪਲੱਬਧ ਨਹੀਂ ਹੈ। ਦੱਸ ਦਈਏ ਕਿ ਗੂਗਲ ਪਲੇ ਸਟੋਰ 'ਤੇ ਵੀ ਇਸ ਐਪ ਨੂੰ ਅਪਡੇਟ ਨਹੀਂ ਕੀਤਾ ਗਿਆ ਹੈ।

No comments:

Post a Comment