ਹਾਲ ਹੀ 'ਚ ਫੇਸਬੁੱਕ ਨੇ ਆਪਣੇ ਮੈਂਸੇਜਰ ਐਪ ਦਾ ਵੈਬ ਵਰਜ਼ਨ ਲਾਂਚ ਕੀਤਾ ਸੀ। ਹੁਣ ਉਨ੍ਹਾਂ ਨੇ ਇਕ ਕਦਮ ਹੋਰ ਵਧਾਉਂਦੇ ਹੋਏ ਮੈਂਸੇਜਰ ਐਪ ਦੇ ਮੋਬਾਈਲ ਵਰਜ਼ਨ 'ਤੇ ਵਟਸਐਪ ਵਰਗੀ ਸਹੂਲਤ ਉਪਲੱਬਧ ਕਰਵਾਈ ਹੈ। ਇਸ ਦੇ ਚੱਲਦੇ ਤੁਸੀਂ ਵਟਸਐਪ ਦੀ ਤਰ੍ਹਾਂ ਮੈਂਸੇਜਰ 'ਤੇ ਵੀ ਆਪਣਾ ਸਟੇਟਸ ਬਦਲ ਸਕਦੇ ਹੋ।
ਕੀ ਹੈ ਇਹ ਨਵਾਂ ਫੀਚਰ
ਇਸ ਨਵੇਂ 'Away Status Option' ਨਾਲ ਹੁਣ ਤੁਸੀਂ ਆਪਣੇ ਫੇਸਬੁੱਕ ਫਰੈਂਡਸ ਨੂੰ ਮੈਂਸੇਜਰ ਜ਼ਰੀਏ ਦੱਸ ਸਕਦੇ ਹੋ ਕਿ ਤੁਸੀਂ ਕੀ ਕਰ ਰਹੇ ਹੋ ਤੇ ਕਦੋਂ ਮੋਬਾਈਲ ਦੀ ਵਰਤੋਂ ਨਹੀਂ ਕਰ ਰਹੇ। ਇਸ ਨਵੇਂ ਫੀਚਰ ਦੇ ਚੱਲਦੇ ਐਂਡਰਾਇਡ ਤੇ ਆਈ.ਓ.ਐਸ. ਯੂਜ਼ਰਸ ਮੈਂਸੇਜਰ ਦੇ ਸਾਈਡਬਾਰ 'ਚ ਸਟੇਟਸ ਪੋਸਟ ਕਰ ਸਕਦੇ ਹਨ। ਨਾਲ ਹੀ ਤੁਸੀਂ ਆਪਣੇ ਫਰੈਂਡਸ ਦੇ ਨਾਮ ਦੇ ਥੱਲੇ ਉਨ੍ਹਾਂ ਦਾ ਸਟੇਟਸ ਦੇਖ ਸਕਦੇ ਹੋ।
ਫੋਟੋ ਆਈਕਨ ਵੀ ਹੋਵੇਗਾ ਸ਼ੋਅ
ਇਕ ਅੰਗਰੇਜ਼ੀ ਵੈਬਸਾਈਟ ਦੀ ਖਬਰ ਅਨੁਸਾਰ ਇਸ ਸਟੇਟਸ ਮੈਸੇਜ ਦੇ ਨਾਲ ਇਕ ਛੋਟਾ ਫੋਟੋ ਆਈਕਾਨ ਵੀ ਸ਼ੋਅ ਹੋਵੇਗਾ। ਧਿਆਨ ਰਹੇ ਇਹ ਸਟੇਟਸ ਮੈਸੇਜ ਨਿਊਜ਼ ਫੀਡ ਜਾਂ ਤੁਹਾਡੀ ਪ੍ਰੋਫਾਈਲ 'ਚ ਸ਼ੋਅ ਨਹੀਂ ਹੋਣਗੇ। ਇਹ ਸਿਰਫ ਮੈਂਸੇਜਰ ਦੇ ਸਾਈਡਬਾਰ 'ਚ ਹੀ ਨਜ਼ਰ ਆਉਣਗੇ ਤੇ 12 ਘੰਟੇ ਬਾਅਦ ਆਪਣੇ ਆਪ ਐਕਸਪਾਈਰ ਹੋ ਜਾਣਗੇ। ਜਦੋਂ ਤੁਸੀਂ ਕੋਈ ਨਵਾਂ ਸਟੇਟਸ ਪੋਸਟ ਕਰੋਗੇ ਤਾਂ ਇਹ ਪੁਰਾਣੇ ਮੈਸੇਜ ਨੂੰ ਰਿਪਲੇਸ ਕਰ ਦੇਵੇਗਾ।
ਕਿਥੇ ਹੋਇਆ ਲਾਂਚ
ਫਿਲਹਾਲ ਇਹ ਫੀਚਰ ਸਿਰਫ ਤਾਈਵਾਨ ਤੇ ਆਸਟ੍ਰੇਲੀਆ 'ਚ ਲਾਂਚ ਕੀਤਾ ਗਿਆ ਹੈ। ਜਲਦ ਹੀ ਇਸ ਨੂੰ ਹੋਰ ਦੇਸ਼ਾਂ 'ਚ ਵੀ ਲਾਂਚ ਕੀਤਾ ਜਾਵੇਗਾ।

No comments:
Post a Comment