ਗੂਗਲ ਆਪਣੇ ਯੂਜ਼ਰਸ ਦੇ ਲਈ ਇਕ ਸਮਾਰਟ ਲਾਕ ਲੈ ਕੇ ਆਇਆ ਹੈ ਜਿਸ ਨੂੰ ਕੰਮ 'ਚ ਲੈਣ ਤੋਂ ਬਾਅਦ ਪੈਟਰਨ ਜਾਂ ਪਾਸਵਰਡ ਵਾਲਾ ਲਾਕ ਲਗਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਗੂਗਲ ਨੇ ਆਪਣਾ ਟ੍ਰਸਟੇਡ ਵਾਇਸ ਸਮਾਰਟ ਲਾਕ ਫੀਚਰ, ਲਾਲੀਪਾਪ, ਓ.ਐੱਸ. ਵਾਲੇ ਗੈਜੇਟਸ ਦੇ ਲਈ ਜਾਰੀ ਕਰ ਦਿੱਤਾ ਹੈ। ਜੇਕਰ ਤੁਹਾਡੇ ਕੋਲ ਐਂਡ੍ਰਾਇਡ ਲਾਲੀਪਾਲ ਸਮਾਰਟਫੋਨ ਜਾਂ ਟੈਬਲੇਟ ਹੈ ਤਾਂ ਉਹ Ok Google ਗੂਗਲ ਕਹਿੰਦੇ ਹੀ ਅਨਲਾਕ ਹੋ ਜਾਵੇਗਾ।
ਐਂਡ੍ਰਾਇਡ ਲਾਲੀਪਾਪ ਓ.ਐੱਸ. ਵਾਲੇ ਗੈਜੇਟਸ 'ਚ ਗੂਗਲ ਦਾ ਟ੍ਰਸਟੇਡ ਵਾਇਸ ਲਾਕ ਫੋਨ ਦੀ ਸੈਟਿੰਗਸ 'ਚ ਦਿੱਤਾ ਗਿਆ ਹੈ। ਇੱਥੋਂ ਇਸ ਨੂੰ ਆਨ ਕਰਨ ਤੋਂ ਬਾਅਦ ਇਹ ਫੀਚਰ ਕੰਮ ਕਰਨ ਲੱਗੇਗਾ। ਇਸ ਲਾਕ ਨੂੰ ਲਗਾਉਣ ਦੇ ਲਈ ਯੂਜ਼ਰ ਨੂੰ ਆਪਣੀ ਆਵਾਜ 'ਚ ਓ.ਕੇ. ਗੂਗਲ ਬੋਲਣਾ ਹੁੰਦਾ ਹੈ ਜਿਸ ਨੂੰ ਇਹ ਲਾਕ ਪਛਾਣ ਨੂੰ ਆਪਣੇ ਆਪ ਸੇਵ ਕਰ ਲੈਂਦਾ ਹੈ। ਇਸ ਤੋਂ ਬਾਅਦ ਫੋਨ ਨੂੰ ਅਨਲਾਕ ਕਰਨ ਦੇ ਲਈ ਯੂਜ਼ਰ ਨੂੰ ਓ.ਕੇ. ਗੂਗਲ ਕਹਿਣ ਹੁੰਦਾ ਹੈ। ਆਵਾਜ਼ ਨੂੰ ਪਛਾਣਦੇ ਹੀ ਫੋਨ ਅਨਲਾਕ ਹੋ ਜਾਂਦਾ ਹੈ।
ਹਾਲਾਂਇਕ ਗੂਗਲ ਦਾ ਇਹ ਲਾਕ ਫੀਚਰ ਕਾਫੀ ਆਕਰਸ਼ਕ ਹੈ ਅਤੇ ਸਹੂਲਤ ਭਰਪੂਰ ਵੀ ਹੈ ਪਰ ਇਸ 'ਚ ਕੁਝ ਕਮੀਆਂ ਹਨ ਜਿਨ੍ਹਾਂ ਨੂੰ ਗੂਗਲ ਨੇ ਖੁਦ ਦੱਸਿਆ ਹੈ। ਇਹ ਫੀਚਰ ਯੂਜ਼ਰ ਦੀ ਆਵਾਜ਼ ਨੂੰ ਪਛਾਣ ਕੇ ਕੰਮ ਕਰਦਾ ਹੈ। ਇਹੋ ਇਸ ਦੀ ਸਭ ਤੋਂ ਵੱਡੀ ਕਮੀ ਹੈ। ਕਿਉਂਕਿ ਕੋਈ ਦੂਜਾ ਵਿਅਕਤੀ ਜਿਸ ਦੀ ਆਵਾਜ਼ ਯੂਜ਼ਰ ਦੀ ਆਵਾਜ਼ ਨਾਲ ਮਿਲਦੀ-ਜੁਲਦੀ ਹੈ ਉਹ ਫੋਨ ਨੂੰ ਅਨਲਾਕ ਕਰ ਸਕਦਾ ਹੈ। ਇਸ ਤੋਂ ਇਲਾਵਾ ਕੋਈ ਵਿਅਕਤੀ ਯੂਜ਼ਰ ਦੀ ਆਵਾਜ਼ ਨੂੰ ਰਿਕਾਰਡ ਕਰਕੇ ਵੀ ਫੋਨ ਨੂੰ ਸੁਣਾ ਕੇ ਅਨਲਾਕ ਕਰ ਸਕਦਾ ਹੈ।
No comments:
Post a Comment