ਚਾਈਨਿਜ਼ ਕੰਪਨੀ ਲੇਨੋਵੋ ਆਪਣੇ ਏ6000 4ਜੀ ਸਮਾਰਟਫੋਨ ਦਾ ਅਪਗ੍ਰੇਡ ਵਰਜ਼ਨ ਭਾਰਤ 'ਚ ਜਲਦੀ ਲਾਂਚ ਕਰੇਗੀ। ਇਸ ਫੋਨ ਦੀ ਕੀਮਤ ਕੀ ਹੋਵੇਗੀ ਇਸ ਦਾ ਹੁਣ ਤਕ ਕੋਈ ਖੁਲਾਸਾ ਨਹੀਂ ਕੀਤਾ ਗਿਆ। ਕੰਪਨੀ ਨੇ ਹਾਲ ਹੀ 'ਚ ਆਪਣਾ ਏ7000 ਭਾਰਤ 'ਚ ਲਾਂਚ ਕੀਤਾ ਸੀ ਜਿਸ ਦੀ ਵਿਕਰੀ ਆਨਲਾਈਨ ਪਾਰਟਨਰ ਫਲਿਪਕਾਰਟ 'ਤੇ ਹੋ ਰਹੀ ਹੈ।
ਭਾਰਤੀ ਮੋਬਾਈਲ ਮਾਰਕੀਟ 'ਚ 4ਜੀ ਸਮਾਰਟਫੋਨ ਆਉਣ ਦੇ ਬਾਅਦ ਕੰਪਨੀ ਨੇ ਇਹ ਨਵਾਂ ਫੋਨ ਲਾਂਚ ਕਰਨ ਦਾ ਫੈਸਲਾ ਲਿਆ ਹੈ। ਕੰਪਨੀ ਆਪਣੇ ਇਸ ਨਵੇਂ ਸਮਾਰਟਫੋਨ ਏ6000 ਨੂੰ ਦੋ ਵੱਖ-ਵੱਖ ਰੈਮ ਵੈਰੀਐਂਟ 1 ਜੀ.ਬੀ. ਤੇ 2ਜੀ.ਬੀ. 'ਚ ਲਾਂਚ ਕਰੇਗੀ। ਉਥੇ ਇੰਟਰਨਲ ਮੈਮੋਰੀ 'ਚ ਵੀ ਇਸ ਦੇ ਦੋ ਵੈਰੀਐਂਟ 8 ਜੀ.ਬੀ. ਤੇ 16 ਜੀ.ਬੀ. ਹੋਣਗੇ।
ਕੀ ਹਨ ਏ6000 ਦੇ ਫੀਚਰਸ
64 ਬਿਟ ਪ੍ਰੋਸੈਸਰ ਦੇ ਨਾਲ ਯੂਰੇਕਾ ਭਾਰਤ 'ਚ ਸਭ ਤੋਂ ਸਸਤਾ 4ਜੀ ਸਮਾਰਟਫੋਨ ਹੈ ਤੇ ਜੇਕਰ ਸਿਰਫ ਫਲੈਗਸ਼ਿਪ ਫੋਨ ਦੀ ਗੱਲ ਕਰੀਏ ਤਾਂ ਲੂਮਿਆ 638 ਵੀ ਸਭ ਤੋਂ ਸਸਤਾ 4ਜੀ ਸਮਾਰਟਫੋਨ ਹੈ ਜੋ ਵਿੰਡੋਜ਼ 8.1 ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ ਪਰ ਉਮੀਦ ਹੈ ਕਿ ਲੇਨੋਵੋ ਏ6000 ਇਨ੍ਹਾਂ ਦੋਵਾਂ ਸਮਾਰਟਫੋਨ ਤੋਂ ਵੀ ਸਸਤਾ ਹੋਵੇਗਾ।

ਇਸ ਸਮਾਰਟਫੋਨ 'ਚ 5 ਇੰਚ ਦੀ ਡਿਸਪਲੇ ਹੈ, 1.2 ਜੀ.ਐਚ.ਜ਼ੈਡ. ਕਵਾਡਕੋਰ 410 64 ਬਿਟ ਸਨੈਪਡਰੈਗਨ ਪ੍ਰੋਸੈਸਰ ਹੈ। ਇਸ ਫਲੈਗਸ਼ਿਪ ਦੀ ਰੈਮ 1 ਜੀ.ਬੀ. ਹੈ। ਇਸ ਫੋਨ 'ਚ ਦੋ ਸਪੀਕਰ ਲੱਗੇ ਹੋਏ ਹਨ। ਇਸ ਫੋਨ ਦੀ ਇੰਟਰਨਲ ਮੈਮੋਰੀ 8 ਜੀ.ਬੀ. ਹੈ। ਕੈਮਰੇ ਦੇ ਲਿਹਾਜ਼ ਨਾਲ ਵੀ ਇਹ ਫੋਨ ਵਧੀਆ ਹੈ। ਫੋਨ ਦਾ ਰਿਅਰ ਕੈਮਰਾ 8 ਮੈਗਾਪਿਕਸਲ ਦਾ ਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇੰਨਾ ਹੀ ਨਹੀਂ ਫੋਨ ਦੀ ਬੈਟਰੀ 2300 ਐਮ.ਏ.ਐਚ. ਹੈ ਜੋ ਰਿਮੂਵੇਬਲ ਹੋਵੇਗੀ।
No comments:
Post a Comment